ਬਸੀ ਪਠਾਣਾਂ, 2 ਨਵੰਬਰ (ਐਚ.ਐਸ. ਗੌਤਮ)-ਬਹਾਵਲਪੁਰ ਬਰਾਦਰੀ ਮਹਾਂਸੰਘ ਬਸੀ ਪਠਾਣਾਂ ਵਲੋਂ ਬਾਬਾ ਬੁੱਧ ਦਾਸ ਜੀ ਦੇ ਆਸ਼ੀਰਵਾਦ ਤੇ ਸਵ. ਓਮ ਪ੍ਰਕਾਸ਼ ਮੁਖੇਜਾ ਦੀ ਯਾਦ ਨੂੰ ਸਮਰਪਿਤ 36ਵਾਂ ਮੁਫ਼ਤ ਖ਼ੂਨ ਜਾਂਚ ਕੈਂਪ ਮਹਾਂਸੰਘ ਦੇ ਚੇਅਰਮੈਨ ਅਰਜੁਨ ਸੇਤੀਆ ਦੀ ਅਗਵਾਈ ਹੇਠ ਲਗਾਇਆ ਗਿਆ | ਕੈਂਪ ਨਰਿੰਦਰ ਲੈਬੋਰੇਟਰੀ ਨੇੜੇ ਖਾਲਸਾ ਸਕੂਲ ਚੌਕ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿਚ 108 ਤੋਂ ਵੱਧ ਮਰਦਾਂ ਤੇ ਔਰਤਾਂ ਨੇ ਸ਼ੂਗਰ ਤੇ ਬਲੱਡ ਗਰੁੱਪ ਦੀ ਜਾਂਚ ਕਰਵਾ ਕੇ ਲਾਭ ਪ੍ਰਾਪਤ ਕੀਤਾ | ਕੈਂਪ 'ਚ ਭਾਰਤੀਯ ਬਹਾਵਲਪੁਰ ਮਹਾਂਸੰਘ ਦੇ ਨੈਸ਼ਨਲ ਚੀਫ਼ ਐਡਵਾਈਜ਼ਰ ਬਲਦੇਵ ਕਿ੍ਸ਼ਨ ਹਸੀਜਾ ਮੁੱਖ ਮਹਿਮਾਨ ਵਜੋਂ ਤੇ ਜ਼ਿਲਾ ਪ੍ਰਧਾਨ ਕਿਸ਼ੋਰੀ ਲਾਲ ਚੁੱਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਵ. ਓਮ ਪ੍ਰਕਾਸ਼ ਮੁਖੇਜਾ ਦੇ ਪੁੱਤਰ ਪੰਕਜ ਮੁਖੇਜਾ ਨੇ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ | ਇਸ ਮੌਕੇ ਬੋਲਦੇ ਹੋਏ ਬਲਦੇਵ ਕਿ੍ਸ਼ਨ ਹਸੀਜਾ ਨੇ ਕਿਹਾ ਕਿ ਬਹਾਵਲਪੁਰ ਬਰਾਦਰੀ ਮਹਾਂਸੰਘ ਵਲੋਂ ਹਰ ਮਹੀਨੇ ਆਯੋਜਿਤ ਕੀਤੇ ਜਾ ਰਹੇ ਮੁਫ਼ਤ ਖ਼ੂਨ ਜਾਂਚ ਕੈਂਪ ਲੋਕਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਦਾ ਪ੍ਰਤੀਕ ਹਨ | ਇਸ ਮੌਕੇ ਮਹਾਂਸੰਘ ਦੇ ਸਰਪ੍ਰਸਤ ਮਦਨ ਲਾਲ ਤੁਲਾਨੀ, ਵਾਸਦੇਵ ਨੰਦਾ, ਮੋਹਨ ਲਾਲ ਸਚਦੇਵਾ, ਓਮ ਪ੍ਰਕਾਸ਼ ਥਰੇਜਾ, ਸੁਸ਼ੀਲ ਗਰੋਵਰ, ਗੋਪਾਲ ਕਿ੍ਸ਼ਨ ਹਸੀਜਾ, ਰਾਮ ਲਾਲ ਕੌਸ਼ਲ, ਰਾਜ ਕੁਮਾਰ ਪਹੁਜਾ, ਕਿ੍ਸ਼ਨ ਲਾਲ ਅਰੋੜਾ, ਅਸ਼ੋਕ ਧੀਮਾਨ, ਅਸ਼ੋਕ ਗੌਤਮ, ਸੰਜੀਵ ਮਲਹੋਤਰਾ, ਨਾਰਵੀਰ ਧੀਮਾਨ ਜੋਨੀ, ਕੇਵਲ ਕੁਮਾਰ, ਲਾਲੀ ਵਰਮਾ, ਹਰੀਸ਼ ਚਾਵਲਾ, ਸ਼ੰਕਰ ਬੌਸ, ਰਾਜ ਕੁਮਾਰ ਵਧਵਾ, ਪਵਨ ਮੁਖੇਜਾ, ਗੁਰਿੰਦਰ ਪਾਲ ਸਿੰਘ ਸੇਠੀ, ਰਮੇਸ਼ ਚੁੱਘ, ਨਰਿੰਦਰ ਕੁਮਾਰ, ਮਨੋਹਰ ਲਾਲ ਹਸੀਜਾ, ਨਰੇਸ਼ ਸਚਦੇਵਾ ਹਾਜ਼ਰ ਸਨ |