12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਵਿਸ਼ਵ ਯੂਨੀਵਰਸਿਟੀ 'ਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੌਮੀ ਸੈਮੀਨਾਰ ਸਮਾਪਤ <br/>

Ad Position 21
No active advertisement
ਅਜੀਤ ਡੈਸਕ 22-11-2025
ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਕੌਮੀ ਸੈਮੀਨਾਰ ਸਫਲਤਾਪੂਰਵਕ ਸਮਾਪਤ ਹੋ ਗਿਆ | ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ ਤੇ ਮੁਖੀ ਪੰਜਾਬੀ ਵਿਭਾਗ ਨੇ ਮਹਿਮਾਨਾਂ ਅਤੇ ਵਿਦਵਾਨ ਵਕਤਿਆਂ ਦਾ ਸਵਾਗਤ ਕੀਤਾ | ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਜਸਪਾਲ ਕੌਰ ਧੰਜੂ ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ | ਸੈਸ਼ਨ 'ਚ ਜਗਮੋਹਨ ਸਿੰਘ ਗਿੱਲ ਸਿੱਖ ਵਿਦਵਾਨ ਕਲਕੱਤਾ ਨੇ ਗੁਰੂ ਜੀ ਦੀਆਂ ਪੂਰਬੀ ਭਾਰਤ ਦੀਆਂ ਯਾਤਰਾਵਾਂ ਤੇ ਸਬੰਧਿਤ ਗੁਰਦੁਆਰਿਆਂ ਬਾਰੇ ਖੋਜਪੂਰਨ ਜਾਣਕਾਰੀ ਪੇਸ਼ ਕੀਤੀ | ਡਾ. ਜਸਪ੍ਰੀਤ ਕੌਰ ਇੰਚਾਰਜ ਇਤਿਹਾਸ ਵਿਭਾਗ ਨੇ ਪਟਿਆਲਾ ਤੇ ਨਾਭਾ ਖ਼ਿੱਤੇ ਵਿਚ ਗੁਰੂ ਜੀ ਨਾਲ ਸਬੰਧਿਤ ਗੁਰਦੁਆਰਿਆਂ ਦੇ ਇਤਿਹਾਸ ਤੇ ਮਹੱਤਤਾ 'ਤੇ ਖੋਜ ਪਰਚਾ ਪੇਸ਼ ਕੀਤਾ | ਡਾ. ਹਰਦੇਵ ਸਿੰਘ ਮੁਖੀ ਧਰਮ ਅਧਿਐਨ ਵਿਭਾਗ ਨੇ ਸੈਸ਼ਨ ਦੇ ਵਿਦਵਾਨ ਵਕਤਿਆਂ ਤੇ ਪ੍ਰਧਾਨਗੀ ਮੰਡਲ ਦਾ ਧੰਨਵਾਦ ਕੀਤਾ | ਡਾ. ਪਲਵਿੰਦਰ ਕੌਰ ਸਹਾਇਕ ਪ੍ਰੋਫ਼ੈਸਰ ਨੇ ਸੈਸ਼ਨ ਦਾ ਸੁਚਾਰੂ ਮੰਚ ਸੰਚਾਲਨ ਕੀਤਾ | ਅਕਾਦਮਿਕ ਸੈਸ਼ਨ ਡਾ. ਬਲਕਾਰ ਸਿੰਘ ਸਾਬਕਾ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਧਾਨਗੀ ਹੇਠ ਆਰੰਭ ਹੋਇਆ | ਇਸ ਸੈਸ਼ਨ ਵਿਚ ਵਿਦਵਾਨ ਵਕਤਾ ਡਾ. ਹਰਨੀਤ ਬਿਲਿੰਗ ਮੁਖੀ ਸਿੱਖਿਆ ਵਿਭਾਗ ਨੇ ਅਧਿਆਪਨ ਵਿਧੀ ਵਿਚ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਸਮਾਵੇਸ਼ ਬਾਰੇ ਵਿਚਾਰ ਰੱਖੇ | ਡਾ. ਨਵਸ਼ਗਨਦੀਪ ਕੌਰ ਮੁਖੀ ਸਮਾਜ ਅਧਿਐਨ ਵਿਭਾਗ ਨੇ 'ਧਰਮ ਦੀ ਆਜ਼ਾਦੀ' ਵਿਸ਼ੇ 'ਤੇ ਖੋਜ ਪਰਚਾ ਪੇਸ਼ ਕੀਤਾ | ਸੈਸ਼ਨ ਦਾ ਮੰਚ ਸੰਚਾਲਨ ਡਾ. ਸੰਦੀਪ ਕੌਰ ਸਹਾਇਕ ਪ੍ਰੋਫ਼ੈਸਰ ਨੇ ਕੀਤਾ | ਵਿਦਾਇਗੀ ਇਜਲਾਸ 'ਚ ਪ੍ਰੋ. ਕੇਹਰ ਸਿੰਘ ਸਾਬਕਾ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਵਿਆਖਿਆ ਅਤੇ ਇਤਿਹਾਸਿਕ ਸੰਦਰਭ ਬਾਰੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ | ਵਿਦਾਇਗੀ ਸਮਾਰੋਹ ਵਿਚ ਉਪ ਕੁਲਪਤੀ ਪ੍ਰੋ. ਪਰਿਤਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਇਹ ਸੈਮੀਨਾਰ ਬਹੁ-ਅਨੁਸ਼ਾਸ਼ਨੀ ਸਰੂਪ ਦਾ ਸੀ, ਜਿਥੇ ਗੁਰੂ ਤੇਗ ਬਹਾਦਰ ਜੀ ਬਾਰੇ ਵੱਖ-ਵੱਖ ਵਿਸ਼ਿਆਂ ਤੇ ਦਿ੍ਸ਼ਟੀਕੋਣਾਂ ਤੋਂ ਵਿਚਾਰ ਸਾਂਝੇ ਕੀਤੇ ਗਏ | ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਸੈਮੀਨਾਰ 'ਚ ਸ਼ਾਮਿਲ ਹੋਏ ਸਮੂਹ ਵਿਦਵਾਨਾਂ ਅਤੇ ਵਕਤਿਆਂ ਦਾ ਸਵਾਗਤ ਕੀਤਾ | ਡਾ. ਹਰਦੇਵ ਸਿੰਘ ਨੇ ਦੋ ਰੋਜ਼ਾ ਸੈਮੀਨਾਰ ਦੀ ਵਿਸਤਿ੍ਤ ਰਿਪੋਰਟ ਪੇਸ਼ ਕੀਤੀ | ਡਾ. ਸਿਕੰਦਰ ਸਿੰਘ ਨੇ ਸੈਮੀਨਾਰ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਉਣ ਵਾਲੇ ਸਮੂਹ ਮਹਿਮਾਨਾਂ, ਵਿਦਵਾਨ ਵਕਤਿਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਗਲੇ ਪੜਾਅ ਲਈ ਹੋਇਆ ਰਵਾਨਾ <br/> ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਵਲੋਂ ਸ਼ਹੀਦੀ ਨਗਰ ਕੀਰਤਨ ਦਾ ਸਵਾਗਤ
Ad Position 24