11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮਾਤਾ ਨੈਣਾ ਦੇਵੀ ਯਾਤਰਾ ਸਰਹਿੰਦ-ਬਸੀ ਧਰਮਾਰਥ ਪੜਾਅ ਲਈ ਲੰਗਰ ਰਸਦ ਟਰੱਕ ਰਵਾਨਾ

ਬਸੀ ਪਠਾਣਾਂ, 11 ਅਗਸਤ (ਰਜਿੰਦਰ ਸ਼ਰਮਾ, ਐਚ. ਐਚ.

Ad Position 21
No active advertisement
ਅਜੀਤ ਡੈਸਕ 12-08-2026
ਬਸੀ ਪਠਾਣਾਂ, 11 ਅਗਸਤ (ਰਜਿੰਦਰ ਸ਼ਰਮਾ, ਐਚ.ਐਚ. ਗੌਤਮ)-ਮਾਤਾ ਨੈਣਾਂ ਦੇਵੀ ਦੀ ਪਵਿੱਤਰ ਯਾਤਰਾ ਦੌਰਾਨ ਕੌਲਾਂ ਵਾਲਾ ਟੋਭਾ ਤੋਂ ਮਾਤਾ ਨੈਣਾਂ ਦੇਵੀ ਮੰਦਰ ਨੂੰ ਜਾਣ ਵਾਲੇ ਪੈਦਲ ਰਸਤੇ ’ਚ ਸਰਹਿੰਦ-ਬਸੀ ਧਰਮਾਰਥ ਪੜਾਅ ਵਿਖੇ ਲਗਾਏ ਜਾਣ ਵਾਲੇ ਲੰਗਰ ਲਈ ਰਾਸ਼ਨ ਦਾ ਟਰੱਕ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤਾ ਗਿਆ। ਰਾਸ਼ਨ ਨਾਲ ਭਰੇ ਟਰੱਕ ਦੀ ਰਵਾਨਗੀ ਮੌਕੇ ਸੰਗਤਾਂ ਅਤੇ ਸੇਵਾਦਾਰਾਂ ਵਲੋਂ ‘ਜੈ ਮਾਤਾ ਨੈਣਾਂ ਦੇਵੀ’ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ। ਸੇਵਾਦਾਰਾਂ ਨੇ ਦੱਸਿਆ ਕਿ ਮਾਤਾ ਨੈਣਾਂ ਦੇਵੀ ਦੀ ਯਾਤਰਾ ਦੌਰਾਨ ਪੈਦਲ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਲਗਾਉਣਾ ਇਕ ਵੱਡੀ ਸੇਵਾ ਹੈ ਅਤੇ ਇਹ ਪਵਿੱਤਰ ਸੇਵਾ ਸੰਸਥਾ ਵਲੋਂ ਲਗਪਗ 1947 ਤੋਂ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ ਲੰਗਰ ’ਚ ਕੜੀ ਚੌਲ, ਪਰੌਂਠੇ, ਚਾਹ, ਬਰੈੱਡ, ਬਿਸਕੁਟ, ਮੱਠੀ, ਖੀਰ, ਕੇਸਰ ਵਾਲਾ ਦੁੱਧ ਤੋਂ ਇਲਾਵਾ ਯਾਤਰੀਆਂ ਦੀ ਸਹੂਲਤ ਦੇ ਪ੍ਰਬੰਧ ਕੀਤੇ ਜਾਂਦੇ ਹਨ। ਟਰੱਕ ਰਵਾਨਾ ਹੋਣ ਤੋਂ ਪਹਿਲਾਂ ਸੇਵਾਦਾਰਾਂ ਵਲੋਂ ਪੂਰੀ ਤਨਦੇਹੀ ਨਾਲ ਲੰਗਰ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਮੌਕੇ ਸੰਸਥਾ ਪ੍ਰਧਾਨ ਅਰਵਿੰਦ ਕੁਮਾਰ, ਸੀਨੀਅਰ ਅਹੁਦੇਦਾਰ ਬੁੱਧ ਰਾਮ ਧੀਰ, ਸ਼ਾਮ ਲਾਲ ਮੜਕਣ, ਮਾਰੂਤ ਮਲਹੋਤਰਾ, ਕਮਲ ਸਿੰਗਲਾ, ਅਰੁਣ ਸਿੰਗਲਾ, ਗੋਪਾਲ ਕ੍ਰਿਸ਼ਨ ਭੱਲਾ, ਸੰਜੀਵ ਕੁਮਾਰ ਬੱਬਾ, ਰਮੇਸ਼ ਕੁਮਾਰ ਲਾਂਬਾ, ਮੱਖਣ ਸਿੰਘ, ਰਣਧੀਰ ਕੁਮਾਰ ਧੀਰਾ, ਨਰਿੰਦਰ ਕੁਮਾਰ ਕਾਲਾ, ਰਜਿੰਦਰ ਭਨੋਟ, ਯਸ਼ ਕੁਮਾਰ, ਚਰਨਦਾਸ ਚੰਨੀ, ਨੀਰਜ ਧੀਮਾਨ, ਹਰਸ਼ ਕੁਮਾਰ, ਜਸਵਿੰਦਰ ਕੁਮਾਰ, ਅਨਮੋਲ ਸਿੰਗਲਾ, ਮੋਹਿਤ ਝਾਂਜੀ, ਬਲਜਿੰਦਰ ਕੁਮਾਰ, ਹਰਸ਼ ਕੁਮਾਰ, ਪਰਦੀਪ ਕੁਮਾਰ ਸੋਨੂੰ, ਜੱਸੀ ਤੋਂ ਇਲਾਵਾ ਕਈ ਹੋਰ ਸੇਵਾਦਾਰ ਵੀ ਟਰੱਕ ਦੇ ਨਾਲ ਲੰਗਰ ਸੇਵਾ ਲਈ ਰਵਾਨਾ ਹੋਏ।
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਪੈਨਸ਼ਨਰਜ਼ ਐਸੋਸੀਏਸ਼ਨ ਸਿਟੀ ਮੰਡਲ ਦੀ ਮੀਟਿੰਗ ਅਗਲੀ ਖ਼ਬਰ ਸੰਤ ਬਾਬਾ ਅਜੀਤ ਸਿੰਘ ਨਥਮੱਲਪੁਰ ਵਾਲਿਆਂ ਦੀ 47ਵੀਂ ਬਰਸੀ 24 ਨੂੰ ਮਨਾਈ ਜਾਵੇਗੀ
Ad Position 24