09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਰਾਮ ਨਗਰ 'ਚ ਕਈ ਪਰਿਵਾਰਾਂ ਨੇ ਫੜਿਆ ਕਾਂਗਰਸ ਦਾ ਪੱਲਾ

Ad Position 21
No active advertisement
ਮੰਡੀ ਗੋਬਿੰਦਗੜ੍ਹ ਵਿਚ ਕਾਂਗਰਸ ਵਿਚ ਸ਼ਾਮਿਲ ਹੋਏ ਲੋਕਾਂ ਨੂੰ ਸਨਮਾਨਿਤ ਕਰਦੇ ਕਾਕਾ ਰਣਦੀਪ ਸਿੰਘ, ਸੰਜੀਵ ਦੱਤਾ ਤੇ ਹੋਰ | ਅਜੀਤ ਤਸਵੀਰ <br/> 24-11-2025
ਮੰਡੀ ਗੋਬਿੰਦਗੜ੍ਹ, 23 ਨਵੰਬਰ (ਇਕਬਾਲਦੀਪ ਸੰਧੂ)-ਪੰਜਾਬ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਵਿਚ ਧਾਰਮਿਕ ਸਮਾਰੋਹ ਕਰ ਰਹੀ ਹੈ, ਜਦਕਿ ਮੰਡੀ ਗੋਬਿੰਦਗੜ੍ਹ 'ਚ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਲਈ ਅਤਿਅੰਤ ਜ਼ਰੂਰੀ ਰੇਲਵੇ ਓਵਰ ਬਿ੍ਜ ਦਾ ਕੰਮ ਲਟਕਾ ਰਹੀ ਹੈ, ਕਿਉਂਕਿ ਇਸ ਬਿ੍ਜ ਨੂੰ ਕਾਂਗਰਸ ਸਰਕਾਰ ਵੇਲੇ ਮਨਜ਼ੂਰੀ ਮਿਲੀ ਸੀ,ਤੇ ਹੁਣ ਇੰਝ ਜਾਪ ਰਿਹਾ ਕਿ ਕਾਂਗਰਸ ਸਰਕਾਰ ਬਨਣ ਉਪੰਰਤ ਹੀ ਇਸ ਦਾ ਉਦਘਾਟਨ ਅਸੀਂ ਕਰਾਂਗੇ | ਇਹ ਗੱਲ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨੇ ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਰਾਮ ਨਗਰ ਵਿਚ ਕਾਂਗਰਸ ਵਿਚ ਸ਼ਾਮਿਲ ਹੋਏ ਕਈ ਪਰਿਵਾਰਾਂ ਦਾ ਸਵਾਗਤ ਕਰਨ ਮਗਰੋਂ ਕਹੀ | ਉਨ੍ਹਾਂ ਕਿਹਾ ਜਿਵੇਂ ਲੋਕ ਆਪ ਅੱਗੇ ਹੋ ਕੇ ਕਾਂਗਰਸ ਵਿਚ ਸ਼ਾਮਿਲ ਹੋ ਰਹੇ ਹਨ ਹੁਣ ਉਹ ਸਮਝ ਗਏ ਹਨ ਕਿ ਕਾਂਗਰਸ ਹੀ ਪੰਜਾਬ ਨੂੰ ਅੱਗੇ ਲਿਜਾ ਸਕਦੀ ਹੈ |
ਇਸ ਮੌਕੇ ਬਲਾਕ ਪ੍ਰਧਾਨ ਸੰਜੀਵ ਦੱਤਾ, ਮਹਿਲਾ ਕਾਂਗਰਸ ਮੀਤ ਪ੍ਰਧਾਨ ਨੀਲਮ ਰਾਣੀ, ਸ਼ਸ਼ੀ ਸ਼ਰਮਾ, ਹਰਵਿੰਦਰ ਸਿੰਘ ਖ਼ਾਲਸਾ, ਸੰਜੀਵ ਸਿੰਘ ਦੱਤਾ, ਰਣਜੀਤ ਸਿੰਘ ਅੰਬੇ ਮਾਜਰਾ, ਕੌਂਸਲਰ ਅਮਿੱਤ ਜੈ ਚੰਦ ਲੱਕੀ ਸ਼ਰਮਾ, ਕਮਲਜੀਤ ਜੱਸੜਾਂ, ਤਜਿੰਦਰ ਸਿੰਘ ਸਲਾਣਾ, ਜੋਗਿੰਦਰ ਸਿੰਘ ਮੈਣੀ, ਕੌਂਸਲਰ ਚਰਨਜੀਤ ਸਿੰਘ ਬਾਜਵਾ, ਕੌਂਸਲਰ ਅਰਵਿੰਦ ਸਿੰਗਲਾ, ਵਿਨੈ ਸ਼ਰਮਾ, ਨਵਜੀਤ ਸਿੰਘ ਸਿੱਧੂ, ਲੱਕੀ, ਹਾਕਮ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਰਾਮਗੜ੍ਹ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ 'ਤੇ ਹੋਏ ਨਤਮਸਤਕ ਅਗਲੀ ਖ਼ਬਰ 'ਆਪ' ਸਰਕਾਰ ਪੰਜਾਬ ਅੰਦਰ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ 'ਚ ਮੋਹਰੀ- ਸੰਦੀਪ ਸ਼ਰਮਾ
Ad Position 24