ਮੰਡੀ ਗੋਬਿੰਦਗੜ੍ਹ, 23 ਨਵੰਬਰ (ਇਕਬਾਲਦੀਪ ਸੰਧੂ)-ਸੇਂਟ ਫ਼ਰੀਦ ਪਬਲਿਕ ਸਕੂਲ ਦੇ ਹੁਨਰਮੰਦ ਖਿਡਾਰੀ ਨਿਤਿਨ ਨੇ 69ਵੀਂ ਸਕੂਲ ਸਟੇਟ ਕਿਕ-ਬਾਕਸਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ ਜਿੱਤਿਆ | ਨਿਤਿਨ ਦੀ ਇਸ ਕਾਬਲੇ-ਤਾਰੀਫ਼ ਪ੍ਰਾਪਤੀ ਨੇ ਨਾ ਕੇਵਲ ਸਕੂਲ, ਸਗੋਂ ਮਾਤਾ-ਪਿਤਾ ਅਤੇ ਸਾਰੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਪਿ੍ੰਸੀਪਲ ਡਾ. ਅੰਮਿ੍ਤਾ ਸਿੰਘ ਅਤੇ ਖੇਡ ਵਿਭਾਗ ਨੇ ਨਿਤਿਨ ਨੂੰ ਉਸ ਦੀ ਮਿਹਨਤ ਅਤੇ ਲਗਨ ਲਈ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਹੋਰ ਵੱਡੀਆਂ ਸਫ਼ਲਤਾਵਾਂ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਸੇਂਟ ਫ਼ਰੀਦ ਪਬਲਿਕ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ |