ਓਸਲੋ, 9 ਅਕਤੂਬਰ (ਪੀ.ਟੀ.ਆਈ.)-ਭਾਰਤੀ ਮੂਲ ਦੀ ਦੱਖਣੀ ਅਫ਼ਰੀਕੀ ਕਾਨੂੰਨਦਾਨ ਨਵਨੇਥਮ ਨਵੀ ਪਿੱਲਈ, ਜੋ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਸਾਬਕਾ ਮੁਖੀ ਤੇ ਕੌਮਾਂਤਰੀ ਅਦਾਲਤ ਦੀ ਜੱਜ ਰਹਿ ਚੁੱਕੀ ਹੈ, ਨੂੰ ਸ਼ਾਂਤੀ ਤੇ ਕੌਮਾਂਤਰੀ ਕਾਨੂੰਨ ਨੂੰ ਉਤਸ਼ਾਹਿਤ ਕਰਨ ’ਚ ਪਾਏ ਯੋਗਦਾਨ ਲਈ ਸ਼ੁੱਕਰਵਾਰ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨੋਬਲ ਕਮੇਟੀ ਨੇ ਓਸਲੋ ’ਚ ਐਲਾਨ ਕੀਤਾ ਕਿ ਸ਼ਾਂਤੀ ਤੇ ਕੌਮਾਂਤਰੀ ਕਾਨੂੰਨ ਨੂੰ ਉਤਸ਼ਾਹਿਤ ਕਰਨ ’ਚ ਉਨ੍ਹਾਂ ਦੇ ਯੋਗਦਾਨ ਲਈ ਇਹ ਵੱਕਾਰੀ ਪੁਰਸਕਾਰ ਪਿੱਲਈ ਨੂੰ ਦਿੱਤਾ ਗਿਆ ਹੈ। 23 ਸਤੰਬਰ, 1941 ਨੂੰ ਡਰਬਨ ’ਚ ਤਾਮਿਲ ਮੂਲ ਦੇ ਭਾਰਤੀ ਮਾਪਿਆਂ ਦੇ ਘਰ ਜਨਮੀ ਪਿੱਲਈ ਨੇ ਰੰਗਭੇਦ ਦੀ ਨੀਤੀ (ਅਪਾਰਥਾਈਡ) ਦੇ ਦੌਰ ’ਚ ਆਪਣਾ ਬਚਪਨ ਬਿਤਾਇਆ। ਬਾਅਦ ’ਚ ਉਨ੍ਹਾਂ ਰੰਗਭੇਦ ਵਿਰੁੱਧ ਸੰਘਰਸ਼ ਕਰਨ ਵਾਲੇ ਕਾਰਕੁੰਨਾਂ ਦੇ ਬਚਾਅ ਤੇ ਮਨੁੱਖੀ ਅਧਿਕਾਰਾਂ ਤੇ ਬਰਾਬਰੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ। 1967 ’ਚ ਉਹ ਦੱਖਣੀ ਅਫ਼ਰੀਕਾ ਦੇ ਨਟਾਲ ਸੂਬੇ ’ਚ ਆਪਣੀ ਕਾਨੂੰਨੀ ਪ੍ਰੈਕਟਿਸ ਸ਼ੁਰੂ ਕਰਨ ਵਾਲੀ ਪਹਿਲੀ ਮਹਿਲਾ ਬਣੀ। ਇਸ ਤੋਂ ਬਾਅਦ ਉਹ ਦੱਖਣੀ ਅਫ਼ਰੀਕਾ ਦੀ ਹਾਈ ਕੋਰਟ ’ਚ ਜੱਜ ਬਣਨ ਵਾਲੀ ਪਹਿਲੀ ਕਾਲੀ ਮਹਿਲਾ ਵੀ ਬਣੀ। ਉਨ੍ਹਾਂ ਰਵਾਂਡਾ ਲਈ ਕੌਮਾਂਤਰੀ ਅਪਰਾਧਿਕ ਟ੍ਰਿਬਿਊਨਲ ’ਚ ਜੱਜ ਤੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ। ਉਹ ਕੌਮਾਂਤਰੀ ਅਪਰਾਧਿਕ ਅਦਾਲਤ ਦੀ ਜੱਜ ਵੀ ਰਹੀ ਤੇ 2008 ਤੋਂ 2014 ਤੱਕ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਵਜੋਂ ਕੰਮ ਕੀਤਾ। ਨੋਬਲ ਸ਼ਾਂਤੀ ਪੁਰਸਕਾਰ ਨੂੰ ਦੁਨੀਆ ਦੇ ਸਭ ਤੋਂ ਵੱਕਾਰੀ ਸਨਮਾਨਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ ਦੀ 125ਵੀਂ ਵਰ੍ਹੇਗੰਢ ਵੀ ਹੈ।
ਤਾਜ਼ਾ ਖ਼ਬਰਾਂ
Free
ਭਾਰਤੀ ਮੂਲ ਦੀ ਦੱਖਣੀ ਅਫ਼ਰੀਕੀ ਕਾਨੂੰਨਦਾਨ ਨਵੀ ਪਿੱਲਈ ਨੂੰ ਨੋਬਲ ਸ਼ਾਂਤੀ ਪੁਰਸਕਾਰ
ਓਸਲੋ, 9 ਅਕਤੂਬਰ (ਪੀ.ਟੀ.ਆਈ.)-ਭਾਰਤੀ ਮੂਲ ਦੀ ਦੱਖਣੀ ਅਫ਼ਰੀਕੀ ਕਾਨੂੰਨਦਾਨ ਨਵਨੇਥਮ ਨਵੀ ਪਿੱਲਈ, ਜੋ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਸਾਬਕਾ ਮੁਖੀ ਤੇ ਕੌਮਾਂਤਰੀ ਅਦਾਲਤ ਦੀ ਜੱਜ ਰਹਿ ਚੁੱਕੀ ਹੈ, ਨੂੰ ਸ਼ਾਂਤੀ ਤੇ ਕੌਮਾਂਤਰੀ ਕਾਨੂੰਨ ਨੂੰ ਉਤਸ਼ਾਹਿਤ ...
ਅਜੀਤ ਡੈਸਕ
09-10-2026