ਬਸੀ ਪਠਾਣਾਂ, 23 ਨਵੰਬਰ (ਐਚ.ਐਸ. ਗੌਤਮ)-ਸ਼੍ਰੋਮਣੀ ਅਕਾਲੀ ਦਲ ਵਾਰਡ ਨੰ-13 ਦੇ ਕੌਂਸਲਰ ਤੇ ਸਮਾਜ ਸੇਵਕ ਮਨਪ੍ਰੀਤ ਸਿੰਘ ਹੈਪੀ ਵਲੋਂ ਸ਼ਹਿਰ ਬਸੀ ਪਠਾਣਾਂ 'ਚ ਗੁਰਦੁਆਰਾ ਸ੍ਰੀ ਲਾਲ ਦੀ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਢੇ ਗਏ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਅਤੇ ਸੰਗਤਾਂ ਵਾਸਤੇ ਦੁੱਧ ਤੇ ਬਿਸਕੁਟ ਦਾ ਲੰਗਰ ਲਗਾਇਆ | ਇਸ ਮੌਕੇ ਮਨਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਰਲ਼ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਆਪਸੀ ਭਾਈਚਾਰਾ ਤੇ ਭਾਈਚਾਰਕ ਸਾਂਝ ਬਣੀ ਰਹੇ | ਉਨ੍ਹਾਂ ਕਿਹਾ ਕਿ ਸਾਰੇ ਧਰਮ ਬਰਾਬਰ ਹਨ | ਇਸ ਮੌਕੇ ਜਸਪਾਲ ਸਿੰਘ ਭੱਟੀ, ਦੀਵਲ ਕੁਮਾਰ ਹੈਰੀ, ਦਿਨੇਸ਼ ਕੁਮਾਰ, ਨੋਨੀ ਕੁਮਾਰ, ਪਿ੍ੰਸ ਕੁਮਾਰ, ਸਾਹਿਲ ਮਲਹੋਤਰਾ, ਰਾਜਨ ਮਲਹੋਤਰਾ, ਪੰਡਿਤ ਰਜਿੰਦਰ ਭਨੋਟ, ਪਵਨ ਵਧਵਾ ਤੇ ਅਸ਼ੂ ਕੁਮਾਰ ਆਦਿ ਹਾਜ਼ਰ ਸਨ |