ਨਵੀਂ ਦਿੱਲੀ, 9 ਅਕਤੂਬਰ (ਪੀ.ਟੀ.ਆਈ.)-ਕੈਨੇਡਾ ਦੇ ਐਡਮਿੰਟਨ ਸ਼ਹਿਰ ’ਚ ਖ਼ਾਲਿਸਤਾਨ ਪੱਖੀ ਇਕ ਸਮੂਹ ਵਲੋਂ ਇਸ ਮਹੀਨੇ ਦੇ ਅਖ਼ੀਰ ’ਚ ‘ਖ਼ਾਲਿਸਤਾਨ ਰੈਫਰੈਂਡਮ’ ਕਰਵਾਉਣ ਦੀਆਂ ਰਿਪੋਰਟਾਂ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਸਾਰੀਆਂ ਭਾਰਤ ਵਿਰੋਧੀ ਗਤੀਵਿਧੀਆਂ ਦੀ ਸਖ਼ਤ ਨਿੰਦਾ ਕਰਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਨ੍ਹਾਂ ਰਿਪੋਰਟਾਂ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਇਹ ਗੱਲ ਕਹੀ। ਹਾਲਾਂਕਿ ਉਨ੍ਹਾਂ ਕਿਸੇ ਦੇਸ਼ ਜਾਂ ਸੰਗਠਨ ਦਾ ਨਾਂਅ ਨਹੀਂ ਲਿਆ। ਕੌਮਾਂਤਰੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਅਲਬਰਟਾ ਸੂਬੇ ’ਚ 19 ਅਕਤੂਬਰ ਨੂੰ ਇਸ ਗੱਲ ’ਤੇ ਵੋਟਿੰਗ ਹੋਣੀ ਤੈਅ ਹੈ ਕਿ ਸੂਬੇ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੀਦਾ ਹੈ ਜਾਂ ਵੱਖ ਹੋਣ ਬਾਰੇ ਭਵਿੱਖ ’ਚ ਰੈਫਰੈਂਡਮ ਕਰਵਾਉਣ ਵੱਲ ਵਧਣਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ਦੌਰਾਨ ਇਕ ਪੱਤਰਕਾਰ ਨੇ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਪੁੱਛਿਆ ਕਿ ਖ਼ਾਲਿਸਤਾਨ ਪੱਖੀ ਸਮੂਹ 18 ਅਕਤੂਬਰ ਨੂੰ ਅਲਬਰਟਾ ਦੀ ਰਾਜਧਾਨੀ ਐਡਮਿੰਟਨ ’ਚ ਪੰਜਾਬ ਬਾਰੇ ‘ਖ਼ਾਲਿਸਤਾਨ ਰੈਫਰੈਂਡਮ’ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ। ਪੱਤਰਕਾਰ ਨੇ ਇਹ ਵੀ ਪੁੱਛਿਆ ਕਿ ਭਾਰਤ ਕੈਨੇਡਾ ਦੀ ਧਰਤੀ ’ਤੇ ਇਸ ਤਰ੍ਹਾਂ ਦੇ ਗ਼ਲਤ ਸਮਾਨਤਾ ਵਾਲੇ ਪ੍ਰਚਾਰ ਤੇ ਭਾਰਤ ਵਿਰੋਧੀ ਏਜੰਡੇ ਨੂੰ ਕਿਸ ਨਜ਼ਰੀਏ ਨਾਲ ਦੇਖਦਾ ਹੈ ਤੇ ਕੀ ਭਾਰਤ ਨੇ ਇਹ ਮਾਮਲਾ ਕੈਨੇਡਾ ਸਰਕਾਰ ਕੋਲ ਉਠਾਇਆ ਹੈ। ਇਸ ਦੇ ਜਵਾਬ ’ਚ ਜੈਸਵਾਲ ਨੇ ਕਿਹਾ ਕਿ ਮੈਂ ਕਹਿ ਸਕਦਾ ਹਾਂ ਕਿ ਅਸੀਂ ਸਾਰੀਆਂ ਭਾਰਤ ਵਿਰੋਧੀ ਗਤੀਵਿਧੀਆਂ ਦੀ ਸਖ਼ਤ ਨਿੰਦਾ ਕਰਦੇ ਹਾਂ।
ਤਾਜ਼ਾ ਖ਼ਬਰਾਂ
Free
ਭਾਰਤ ਵਿਰੋਧੀ ਗਤੀਵਿਧੀਆਂ ਦੀ ਸਖ਼ਤ ਨਿੰਦਾ ਕਰਦੇ ਹਾਂ-ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 9 ਅਕਤੂਬਰ (ਪੀ.ਟੀ.ਆਈ.)-ਕੈਨੇਡਾ ਦੇ ਐਡਮਿੰਟਨ ਸ਼ਹਿਰ ’ਚ ਖ਼ਾਲਿਸਤਾਨ ਪੱਖੀ ਇਕ ਸਮੂਹ ਵਲੋਂ ਇਸ ਮਹੀਨੇ ਦੇ ਅਖ਼ੀਰ ’ਚ ‘ਖ਼ਾਲਿਸਤਾਨ ਰੈਫਰੈਂਡਮ’ ਕਰਵਾਉਣ ਦੀਆਂ ਰਿਪੋਰਟਾਂ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਤਰ੍ਹਾਂ ਦੀਆਂ ...
ਅਜੀਤ ਡੈਸਕ
09-10-2026