09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਜਿੱਤ ਉਨ੍ਹਾਂ ਦੀ ਹੁੰਦੀ ਹੈ ਜੋ ਜੰਗ ਦੇ ਬਦਲਦੇ ਸੁਭਾਅ ਦਾ ਅੰਦਾਜ਼ਾ ਲਗਾ ਲੈਂਦੇ ਹਨ-ਹਵਾਈ ਫੌਜ ਮੁਖੀ

ਨਵੀਂ ਦਿੱਲੀ, 9 ਅਕਤੂਬਰ (ਪੀ.ਟੀ.ਆਈ.)-ਭਾਰਤੀ ਹਵਾਈ ਫੌਜ (ਆਈ.ਏ.ਐਫ.) ਦੇ ਮੁਖੀ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿੱਤ ਉਨ੍ਹਾਂ ਦੀ ਹੁੰਦੀ ਹੈ ਜੋ ਜੰਗ ਦੇ ਬਦਲਦੇ ਸੁਭਾਅ ਦਾ ਅੰਦਾਜ਼ਾ ਲਗਾ ਲੈਂਦੇ ਹਨ ਅਤੇ ਉਸ ਅਨੁਸਾਰ ਖੁਦ ਨੂੰ ਢਾਲ ....

Ad Position 21
No active advertisement
ਅਜੀਤ ਡੈਸਕ 09-10-2026

ਨਵੀਂ ਦਿੱਲੀ, 9 ਅਕਤੂਬਰ (ਪੀ.ਟੀ.ਆਈ.)-ਭਾਰਤੀ ਹਵਾਈ ਫੌਜ (ਆਈ.ਏ.ਐਫ.) ਦੇ ਮੁਖੀ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿੱਤ ਉਨ੍ਹਾਂ ਦੀ ਹੁੰਦੀ ਹੈ ਜੋ ਜੰਗ ਦੇ ਬਦਲਦੇ ਸੁਭਾਅ ਦਾ ਅੰਦਾਜ਼ਾ ਲਗਾ ਲੈਂਦੇ ਹਨ ਅਤੇ ਉਸ ਅਨੁਸਾਰ ਖੁਦ ਨੂੰ ਢਾਲ ਲੈਂਦੇ ਹਨ।‘ਬਦਲਦੇ ਜੰਗ ਦੇ ਮੈਦਾਨ ਵਿਚ ਹਵਾਈ ਸ਼ਕਤੀ ਦੀ ਮਹੱਤਵਪੂਰਨ ਭੂਮਿਕਾ’ ਵਿਸ਼ੇ ‘ਤੇ ਇੱਕ ਸੈਮੀਨਾਰ ਵਿਚ ਆਪਣੇ ਸੰਬੋਧਨ ਵਿਚ, ਉਨ੍ਹਾਂ ਦੁਹਰਾਇਆ ਕਿ ਦੁਨੀਆ ਵਿਚ ਮੌਜੂਦਾ ਸਮੇਂ ਵਿਚ ਚੱਲ ਰਹੇ ਦੋ ਵੱਡੇ ਸੰਘਰਸ਼ਾਂ ਅਤੇ ਪਿਛਲੇ ਸਾਲ ਦੇ ‘ਆਪ੍ਰੇਸ਼ਨ ਸੰਧੂਰ’ ਦੌਰਾਨ ਭਾਰਤ ਦੇ ਤਜ਼ਰਬੇ ਨੇ ਹਵਾਈ ਸ਼ਕਤੀ ਦੀ ਮਹੱਤਤਾ ਨੂੰ ਦਰਸਾਇਆ ਹੈ।ਇੱਥੇ ਸੁਬਰੋਤੋ ਪਾਰਕ ਵਿਖੇ ਇੱਕ ਰੱਖਿਆ ਥਿੰਕ-ਟੈਂਕ ਦੁਆਰਾ ਕਰਵਾਇਆ ਗਿਆ ਇਹ ਸਮਾਗਮ, ਰਾਜਸਥਾਨ ਦੇ ਜੋਧਪੁਰ ਏਅਰ ਫੋਰਸ ਸਟੇਸ਼ਨ ‘ਤੇ ਮੌਜੂਦਾ ਸਮੇਂ ਵਿਚ ਚੱਲ ਰਹੇ ਪ੍ਰਮੁੱਖ ਬਹੁ-ਪੱਖੀ ਹਵਾਈ ਅਭਿਆਸ ‘ਤਰੰਗ ਸ਼ਕਤੀ’ ਦੇ ਸਮਾਨਾਂਤਰ ਘਟਨਾ ਹੈ।ਭਾਰਤੀ ਹਵਾਈ ਫੌਜ ਵਲੋਂ  ਅਭਿਆਸ ਦੇ ਦੂਜੇ ਐਡੀਸ਼ਨ ਵਿੱਚ ਸੰਯੁਕਤ ਰਾਜ, ਫਰਾਂਸ, ਜਰਮਨੀ ਅਤੇ ਆਸਟ੍ਰੇਲੀਆ ਸਮੇਤ ਸੱਤ ਵਿਦੇਸ਼ੀ ਦੇਸ਼ ਆਪਣੇ ਹਵਾਈ ਸੰਪਤੀਆਂ ਨਾਲ ਹਿੱਸਾ ਲੈ ਰਹੇ ਹਨ।ਅਮਰੀਕੀ ਐਫ-35, ਇੱਕ ਬਹੁ-ਭੂਮਿਕਾ ਵਾਲਾ ਸਟੀਲਥ ਲੜਾਕੂ ਜਹਾਜ਼, ਪਹਿਲੀ ਵਾਰ ਇਸ ਅਭਿਆਸ ਵਿਚ ਹਿੱਸਾ ਲੈ ਰਿਹਾ ਹੈ।ਹਵਾਈ ਸੈਨਾ ਆਡੀਟੋਰੀਅਮ ਵਿਚ ਇੱਕ ਸੈਮੀਨਾਰ ਦੌਰਾਨ, ਭਾਰਤੀ ਹਵਾਈ ਸੈਨਾ ਮੁਖੀ ਨੇ ਕਿਹਾ ਕਿ ਜਿੱਤ ਉਨ੍ਹਾਂ ਦੀ ਹੁੰਦੀ ਹੈ ਜੋ ਯੁੱਧ ਦੇ ਬਦਲਦੇ ਸੁਭਾਅ ਦਾ ਅੰਦਾਜ਼ਾ ਲਗਾ ਲੈਂਦੇ ਹਨ।ਉਨ੍ਹਾਂ ਕਿਹਾ ਕਿ ਜੇਕਰ ਕੋਈ ਤਬਦੀਲੀਆਂ ਦਾ ਅੰਦਾਜ਼ਾ ਲਗਾਉਣ ਵਿਚ ਅਸਫਲ ਰਹਿੰਦਾ ਹੈ ਅਤੇ ਉਨ੍ਹਾਂ ਦੇ ਵਾਪਰਨ ਦੀ ਉਡੀਕ ਕਰਦਾ ਹੈ ਅਤੇ ਫਿਰ ਅਨੁਕੂਲ ਹੁੰਦਾ ਹੈ, ਤਾਂ ਤੇਜ਼ੀ ਨਾਲ ਬਦਲਦੀ ਤਕਨਾਲੋਜੀ ਅਤੇ ਯੁੱਧ ਦੇ ਬਦਲਦੇ ਸੁਭਾਅ ਦੇ ਇਸ ਯੁੱਗ ਵਿਚ ਬਹੁਤ ਦੇਰ ਹੋ ਸਕਦੀ ਹੈ।ਵੀਰਵਾਰ ਨੂੰ, ਏਅਰ ਚੀਫ ਮਾਰਸ਼ਲ ਸਿੰਘ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਹਿੰਡਨ ਏਅਰ ਬੇਸ ਵਿਖੇ ਇੱਕ ਸ਼ਾਨਦਾਰ ਸਮਾਰੋਹ ਦੇ ਨਾਲ ਆਈ.ਏ.ਐਫ. ਦੇ 94ਵੇਂ ਵਰ੍ਹੇਗੰਢ ਸਮਾਰੋਹ ਦੀ ਅਗਵਾਈ ਕੀਤੀ।ਇਸ ਤੋਂ ਪਹਿਲਾਂ, ਆਪਣੇ ਹਵਾਈ ਸੈਨਾ ਦਿਵਸ ਦੇ ਸੰਬੋਧਨ ਵਿਚ, ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਕਈ ਹਿੱਸਿਆਂ ਵਿਚ ਟਕਰਾਵਾਂ ਨੇ ਦਿਖਾਇਆ ਹੈ ਕਿ ਹਵਾਈ ਸ਼ਕਤੀ ਦੇਸ਼ ਦੇ ਹਿੱਤਾਂ ਦੀ ਰੱਖਿਆ ਲਈ ਇੱਕ ਮੁੱਖ ਸਾਧਨ ਹੈ।

Ad Position 22
No active advertisement
ਪਿਛਲੀ ਖ਼ਬਰ ਇੰਡੀਆ (INDIA) ਬਲਾਕ ਦੇ 10 ਆਗੂਆਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਭਾਰਤੀ ਮੂਲ ਦੀ ਦੱਖਣੀ ਅਫ਼ਰੀਕੀ ਕਾਨੂੰਨਦਾਨ ਨਵੀ ਪਿੱਲਈ ਨੂੰ ਨੋਬਲ ਸ਼ਾਂਤੀ ਪੁਰਸਕਾਰ
Ad Position 24