ਬਸੀ ਪਠਾਣਾਂ, 5 ਦਸੰਬਰ (ਐਚ.ਐਸ.ਗੌਤਮ)-ਬਾਬਾ ਬੁੱਧ ਦਾਸ ਦੇ ਪ੍ਰਮੁੱਖ ਸੇਵਾਦਾਰ, ਡੇਰਾ ਮਹੰਤ ਅਤੇ ਕਾਂਗਰਸ ਕਮੇਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸਿਕੰਦਰ ਸਿੰਘ ਦੇ ਅਚਾਨਕ ਅਕਾਲ ਚਲਾਣੇ ਨਾਲ ਇਲਾਕੇ ਵਿਚ ਗਹਿਰਾ ਸੋਗ ਹੈ | ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਨ੍ਹਾਂ ਡਾ. ਸਿਕੰਦਰ ਸਿੰਘ ਦੀ ਧਰਮ ਪਤਨੀ ਰੇਨੂ ਸ਼ਰਮਾ, ਸਪੁੱਤਰ ਡਾ. ਆਫ਼ਤਾਬ ਸਿੰਘ ਅਤੇ ਬੇਟੀ ਡਾ. ਮੌਸਮ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | ਡਾ. ਅਮਰ ਸਿੰਘ ਨੇ ਕਿਹਾ ਕਿ ਡਾ. ਸਿਕੰਦਰ ਸਿੰਘ ਨੇ ਸਮਾਜ ਸੇਵਾ, ਧਾਰਮਿਕ ਕਾਰਜਾਂ ਅਤੇ ਲੋਕ ਭਲਾਈ ਲਈ ਮਹੱਤਵਪੂਰਨ ਯੋਗਦਾਨ ਪਾਇਆ, ਜੋ ਕਦੇ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਰੇਨੂ ਸ਼ਰਮਾ, ਡਾ. ਆਫ਼ਤਾਬ ਸਿੰਘ, ਡਾ. ਮੌਸਮ ਤੋਂ ਇਲਾਵਾ ਰਾਜੇਸ਼ ਸਿੰਗਲਾ ਸੂਬਾ ਪ੍ਰੈੱਸ ਸਕੱਤਰ ਆੜ੍ਹਤੀ ਐਸੋਸੀਏਸ਼ਨ ਪੰਜਾਬ, ਸੁਰਿੰਦਰ ਸਿੰਘ ਰਾਮਗੜਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਡਾ. ਅਮਨਦੀਪ ਕੌਰ ਢੋਲੇਵਾਲ ਮੀਤ ਪ੍ਰਧਾਨ ਮਹਿਲਾ ਕਾਂਗਰਸ ਪੰਜਾਬ, ਸਤਪਾਲ ਸ਼ਰਮਾ, ਸਰਬਜੀਤ ਸਿੰਘ ਜੀਤੀ, ਅੰਮੀ ਚੰਦ ਭਟੇੜੀ, ਪਰਮਿੰਦਰ ਸਿੰਘ, ਹਰਸੇਵਕ ਸਿੰਘ, ਡਾ. ਅਮਰਜੀਤ ਸੋਹਲ, ਨੱਥੂ ਰਾਮ, ਗੁਰਮੀਤ ਸਿੰਘ, ਵਿਸ਼ਾਲ ਗੁਪਤਾ, ਕੁਲਵਿੰਦਰ ਸਿੰਘ, ਗੁਰਮੇਲ ਸਿੰਘ, ਗੁਰਬਚਨ ਸਿੰਘ, ਹਰਪਾਲ ਸਿੰਘ, ਜਰਨੈਲ ਸਿੰਘ, ਲਾਡੀ, ਹੈਪੀ ਦੁੱਗਲ, ਸਿਮਰਪ੍ਰੀਤ ਸਿੰਘ, ਜੈ ਸਿੰਘ, ਅਸ਼ੋਕ ਗੌਤਮ ਤੇ ਡਾ. ਨਰੇਸ਼ ਚੌਹਾਨ ਆਦਿ ਸ਼ਾਮਿਲ ਸਨ |