10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਗੁਰੂ ਨਾਨਕ ਪਬਲਿਕ ਸਕੂਲ ਖੰਟ-ਮਾਨਪੁਰ ਵਿਖੇ ਸਾਲਾਨਾ ਖੇਡਾਂ ਕਰਵਾਈਆਂ

Ad Position 21
No active advertisement
ਅਜੀਤ ਡੈਸਕ 08-12-2025
ਸੰਘੋਲ, 7 ਦਸੰਬਰ (ਗੁਰਨਾਮ ਸਿੰਘ ਚੀਨਾ)-ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਟ ਮਾਨਪੁਰ ਵਿਖੇ ਸਾਲਾਨਾ ਖੇਡਾਂ ਕਰਵਾਈਆਂ ਗਈਆਂ | ਸਕੂਲ ਦੀ ਪਿ੍ੰਸੀਪਲ ਜਸਵੰਤ ਕੌਰ ਨੇ ਦੱਸਿਆ ਕਿ ਇਨ੍ਹਾਂ ਸਾਲਾਨਾ ਖੇਡਾਂ ਦੌਰਾਨ 100, 200, 400 ਮੀਟਰ ਰੇਸ ਰਿਲੇਅ, ਰੇਸ ਹਾਈ ਜੰਪ, ਲੰਮੀ ਛਾਲ, ਸਪੁਨ ਰੇਸ, ਮਾਈਨਰ ਦੌੜਾਂ, ਮਾਈਨਰ ਖੇਡਾਂ, ਰੱਸਾ ਖਿੱਚਣਾ, ਲੌਂਗ ਜੰਪ, ਹਾਈ ਜੰਪ, ਸੈਕ ਰੇਸ, ਤਿੰਨ ਟੰਗੀ ਰੇਸ, ਸਪੂਨ ਰੇਸ, ਗੋਲਾ ਸੁੱਟਣਾ ਆਦਿ ਖੇਡਾਂ ਕਰਵਾਈਆਂ ਗਈਆਂ | ਖੇਡਾਂ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਤੇ ਸਾਇੰਸ ਪ੍ਰਦਰਸ਼ਨੀ ਵੀ ਲਗਵਾਈ | ਇਸ ਮੌਕੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਝੰਡੇ ਨਾਲ ਬੰਦੇ ਮਾਤਰਮ ਗੀਤ ਪੇਸ਼ ਕੀਤਾ ਗਿਆ | ਸਾਲਾਨਾ ਖੇਡਾਂ ਦੀ ਸੰਪੂਰਨਤਾ ਰਾਸ਼ਟਰੀ ਗੀਤ ਗਾ ਕੇ ਕੀਤੀ ਗਈ | ਇਸ ਮੌਕੇ ਪ੍ਰਧਾਨ ਪ੍ਰੀਤਮ ਸਿੰਘ ਕਜੌਲ੍ਹੀ, ਉਪ ਪ੍ਰਧਾਨ ਸਵਰਨ ਸਿੰਘ ਸੰਧਾਰੀ ਮਾਜਰਾ, ਨਿਰਮਲ ਸਿੰਘ ਭੱਟੀਆਂ, ਜਰਨੈਲ ਸਿੰਘ ਪੰਜਕੋਹਾ, ਐਡਵੋਕੇਟ ਚਰਨਜੀਤ ਸਿੰਘ ਸਿੱਧੂ, ਅੰਮਿ੍ਤਪਾਲ ਸਿੰਘ ਪੀ.ਟੀ.ਏ. ਪ੍ਰਧਾਨ, ਹਰਪ੍ਰੀਤ ਕੌਰ ਖੰਟ, ਸਾਬਕਾ ਪਿ੍ੰਸੀਪਲ ਸੁਰਿੰਦਰ ਸਿੰਘ, ਪਵਨਜੀਤ ਮਾਨਪੁਰ, ਪ੍ਰਇਮਰੀ ਵਿੰਗ ਦੇ ਇੰਚਾਰਜ ਜਸਵੀਰ ਸਿੰਘ ਖੰਟ ਤੇ ਹਰਪਿੰਦਰ ਸਿੰਘ ਕੈਨੇਡਾ ਆਦਿ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ, ਵਿਦਿਆਰਥੀ ਤੇ ਪਤਵੰਤੇ ਸੱਜਣ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰ ਹੰੂਝਾ ਫੇਰ ਜਿੱਤ ਹਾਸਿਲ ਕਰਨਗੇ- ਦਵਿੰਦਰ ਜੱਲ੍ਹਾ ਅਗਲੀ ਖ਼ਬਰ ਡਿਵਾਈਨ ਲਾਈਟ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਹੋਏ ਨਤਮਸਤਕ
Ad Position 24