09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

‘ਆਈਸ’ ਨੇ ਕਾਰ ਵਿਚ ਬੈਠੇ 5 ਸਾਲਾ ਬੱਚੇ ਦੇ ਸਾਹਮਣੇ ਪਿਤਾ ’ਤੇ ਚਲਾਈਆਂ ਗੋਲੀਆਂ

ਨਿਊਯਾਰਕ, 9 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਇਮੀਗ੍ਰੇਸ਼ਨ ਵਿਭਾਗ (ਆਈਸ) ਦੇ ਏਜੰਟਾਂ ਵਲੋਂ ਪੰਜ ਸਾਲਾ ਬੱਚੇ ਦੀ ਮੌਜੂਦਗੀ ਵਿਚ ਇੱਕ ਵਿਅਕਤੀ ਦੀ ਕਾਰ ਉਤੇ ਗੋਲੀਆਂ ਚਲਾਉਣ ਦੀ ਘਟਨਾ ਨੇ ਭਾਰੀ ਰੋਸ ਪੈਦਾ ਕਰ ਦਿੱਤਾ...

Ad Position 21
No active advertisement
ਅਜੀਤ ਡੈਸਕ 10-10-2026

ਨਿਊਯਾਰਕ, 9 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਇਮੀਗ੍ਰੇਸ਼ਨ ਵਿਭਾਗ (ਆਈਸ) ਦੇ ਏਜੰਟਾਂ ਵਲੋਂ ਪੰਜ ਸਾਲਾ ਬੱਚੇ ਦੀ ਮੌਜੂਦਗੀ ਵਿਚ ਇੱਕ ਵਿਅਕਤੀ ਦੀ ਕਾਰ ਉਤੇ ਗੋਲੀਆਂ ਚਲਾਉਣ ਦੀ ਘਟਨਾ ਨੇ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਇਸ ਕਾਰਵਾਈ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਮਾਸੂਮ ਬੱਚੇ ਦੀ ਜਾਨ ਖ਼ਤਰੇ ਵਿਚ ਪਾ ਕੇ ਕੀਤੀ ਗਈ ਗੋਲੀਬਾਰੀ ਦਾ ਕੋਈ ਜਾਇਜ਼ ਕਾਰਨ ਨਹੀਂ ਹੋ ਸਕਦਾ। ਉਨ੍ਹਾਂ ਸਵਾਲ ਕੀਤਾ ਕਿ ਜਿਹੜੇ ਅਧਿਕਾਰੀ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਹਨ, ਉਹੀ ਲੋਕਾਂ ਵਿਚ ਡਰ ਅਤੇ ਦਹਿਸ਼ਤ ਕਿਵੇਂ ਪੈਦਾ ਕਰ ਸਕਦੇ ਹਨ।

ਇਹ ਘਟਨਾ ਵੀਰਵਾਰ ਸ਼ਾਮ ਕਰੀਬ ਚਾਰ ਵਜੇ ਨਿਊਯਾਰਕ ਦੇ ਮਾਰਬਲ ਹਿੱਲ ਇਲਾਕੇ ਵਿਚ ਵਾਪਰੀ। ਪੁਲਿਸ ਅਨੁਸਾਰ ‘ਆਈਸ’ ਏਜੰਟ 28 ਸਾਲਾ ਡੋਮਿਨਿਕਨ ਨਾਗਰਿਕ ਆਸਕਰ ਬੇਲਗਲ ਨੂੰ ਗ੍ਰਿਫ਼ਤਾਰ ਕਰਨ ਪਹੁੰਚੇ ਸਨ। ਇਸ ਦੌਰਾਨ ਘੱਟੋ-ਘੱਟ ਇੱਕ ਏਜੰਟ ਨੇ ਉਸ ਦੀ ਕਾਰ ਉੱਤੇ ਸੱਤ ਗੋਲੀਆਂ ਚਲਾਈਆਂ। ਬੇਲਗਲ ਦੀ ਗਰਦਨ ਵਿੱਚ ਸੱਟ ਲੱਗਣ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਦਕਿ ਕਾਰ ਦੀ ਪਿਛਲੀ ਸੀਟ ਉੱਤੇ ਬੈਠਾ ਪੰਜ ਸਾਲਾ ਬੱਚਾ ਸੁਰੱਖਿਅਤ ਰਿਹਾ।ਮੇਅਰ ਮਮਦਾਨੀ ਨੇ ਕਿਹਾ ਕਿ ਘਟਨਾ ਸਮੇਂ ਸਕੂਲਾਂ ਦੀ ਛੁੱਟੀ ਹੋ ਚੁੱਕੀ ਸੀ ਅਤੇ ਸੜਕ ਉਤੇ ਬੱਚਿਆਂ ਸਮੇਤ ਕਈ ਪਰਿਵਾਰ ਮੌਜੂਦ ਸਨ। ਉਨ੍ਹਾਂ ਦੋਸ਼ ਲਾਇਆ ਕਿ ਏਜੰਟਾਂ ਨੇ ਚਿਹਰੇ ਢਕੇ ਹੋਏ ਸਨ ਅਤੇ ਅਜਿਹੀਆਂ ਜੈਕਟਾਂ ਪਹਿਨੀਆਂ ਸਨ, ਜਿਨ੍ਹਾਂ ਕਾਰਨ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਿਲ ਸੀ।

ਉਨ੍ਹਾਂ ‘ਆਈਸ’ ਦੀ ਕਾਰਜਪ੍ਰਣਾਲੀ ਉਤੇ ਸਵਾਲ ਉਠਾਉਂਦਿਆਂ ਨਿਊਯਾਰਕ ਵਿੱਚ ਇਸ ਦੀਆਂ ਕਾਰਵਾਈਆਂ ਬੰਦ ਕਰਨ ਦੀ ਮੰਗ ਕੀਤੀ।ਮਮਦਾਨੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਗ੍ਰਹਿ ਸੁਰੱਖਿਆ ਮੰਤਰੀ ਮਾਰਕਵੇਨ ਮੁਲਿਨ ਨਾਲ ਕਰੀਬ ਦੋ ਘੰਟੇ ਗੱਲਬਾਤ ਕੀਤੀ। ਇਸ ਦੌਰਾਨ ਜ਼ਖ਼ਮੀ ਵਿਅਕਤੀ ਦੀ ਰਿਹਾਈ ਦੀ ਮੰਗ ਵੀ ਰੱਖੀ ਗਈ, ਪਰ ਕੋਈ ਸਹਿਮਤੀ ਨਹੀਂ ਬਣ ਸਕੀ। ਦੂਜੇ ਪਾਸੇ ‘ਆਈਸ’ ਦੇ ਸੀਨੀਅਰ ਅਧਿਕਾਰੀ ਮਾਰਕੋਸ ਚਾਰਲਸ ਨੇ ਦਾਅਵਾ ਕੀਤਾ ਕਿ ਬੇਲਗਲ ਨੇ ਗ੍ਰਿਫ਼ਤਾਰੀ ਦੌਰਾਨ ਕਾਰ ਏਜੰਟਾਂ ਵੱਲ ਵਧਾ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਖ਼ਤਰੇ ਵਿੱਚ ਮਹਿਸੂਸ ਹੋਈ। ਗ੍ਰਹਿ ਸੁਰੱਖਿਆ ਮੰਤਰੀ ਮੁਲਿਨ ਨੇ ਕਿਹਾ ਕਿ ਏਜੰਟਾਂ ਨੇ ਆਪਣੀ ਪਛਾਣ ਦੱਸੀ ਸੀ ਅਤੇ ਉਨ੍ਹਾਂ ਨੂੰ ਕਾਰ ਵਿੱਚ ਬੱਚੇ ਦੀ ਮੌਜੂਦਗੀ ਬਾਰੇ ਜਾਣਕਾਰੀ ਨਹੀਂ ਸੀ।

ਵਿਭਾਗ ਨੇ ਬੇਲਗਲ ਦੇ ਪਿਛਲੇ ਅਪਰਾਧਿਕ ਰਿਕਾਰਡ ਬਾਰੇ ਵੀ ਦਾਅਵੇ ਕੀਤੇ ਹਨ, ਜਿਨ੍ਹਾਂ ਦਾ ਉਸ ਦੇ ਵਕੀਲ ਨੇ ਖੰਡਨ ਕੀਤਾ ਹੈ।ਇਸ ਘਟਨਾ ਤੋਂ ਬਾਅਦ ਨਿਊਯਾਰਕ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ ਅਤੇ ਸੰਘੀ ਸਰਕਾਰ ਤੇ ਸ਼ਹਿਰੀ ਪ੍ਰਸ਼ਾਸਨ ਵਿਚਾਲੇ ਤਣਾਅ ਵਧ ਗਿਆ ਹੈ। ਟਰੰਪ ਪ੍ਰਸ਼ਾਸਨ ਇਮੀਗ੍ਰੇਸ਼ਨ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਉਤੇ ਜ਼ੋਰ ਦੇ ਰਿਹਾ ਹੈ, ਜਦਕਿ ਮੇਅਰ ਮਮਦਾਨੀ ਨੇ ਸਪੱਸ਼ਟ ਕੀਤਾ ਹੈ ਕਿ ਕਾਨੂੰਨ ਲਾਗੂ ਕਰਨ ਦੇ ਨਾਂ ਉੱਤੇ ਆਮ ਲੋਕਾਂ ਅਤੇ ਮਾਸੂਮ ਬੱਚਿਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

 

Ad Position 22
No active advertisement
ਪਿਛਲੀ ਖ਼ਬਰ 250 ਤੋਂ ਵੱਧ ਰੇਲ ਗੱਡੀਆਂ ਰੱਦ ਅਗਲੀ ਖ਼ਬਰ ਪਹਾੜੀ ਰਸਤੇ ‘ਚ ਫਸੇ 16 ਸਾਲਾ ਅੱਲੜ ਨੂੰ ਹੈਲੀਕਾਪਟਰ ਰਾਹੀਂ ਬਚਾਇਆ
Ad Position 24