ਵਾਸ਼ਿੰਗਟਨ, 9 ਅਕਤੂਬਰ (ਇੰਟ) -ਕੈਰੇਬੀਅਨ ਸਾਗਰ ਵਿਚ 7.6 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਕਈ ਦੇਸ਼ਾਂ ਦੇ ਤੱਟਵਰਤੀ ਇਲਾਕਿਆਂ ਵਿਚ ਸੁਨਾਮੀ ਦਾ ਖ਼ਤਰਾ ਪੈਦਾ ਹੋ ਗਿਆ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਭੂਚਾਲ 10 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ। ਸੁਨਾਮੀ ਚੇਤਾਵਨੀ ਕੇਂਦਰ ਨੇ ਕਿਊਬਾ, ਜਮਾਇਕਾ, ਹੋਂਡੁਰਾਸ ਅਤੇ ਹੋਰ ਕੈਰੇਬੀਅਨ ਦੇਸ਼ਾਂ ਦੇ ਤੱਟਾਂ ’ਤੇ ਖ਼ਤਰਨਾਕ ਲਹਿਰਾਂ ਉੱਠਣ ਦੀ ਸੰਭਾਵਨਾ ਜਤਾਈ।
ਕਿਊਬਾ ਦੇ ਕੁਝ ਤੱਟੀ ਇਲਾਕਿਆਂ ਵਿਚ 1 ਤੋਂ 3 ਮੀਟਰ ਉੱਚੀਆਂ ਲਹਿਰਾਂ ਦਾ ਖ਼ਦਸ਼ਾ ਪ੍ਰਗਟਾਇਆ ਗਿਆ।