10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਅਕਾਲੀ ਦਲ ਸ਼ਾਨਦਾਰ ਜਿੱਤਾਂ ਹਾਸਲ ਕਰੇਗਾ- ਗੁਰੂ, ਰਿਆ, ਮਕਾਰੋਂਪੁਰ

Ad Position 21
No active advertisement
ਲਖਣਪੁਰ ਬਲਾਕ ਸੰਮਤੀ ਜ਼ੋਨ ਦੇ ਵਰਕਰਾਂ ਨਾਲ ਮੀਟਿੰਗ ਦਾ ਦਿ੍ਸ਼ | ਅਜੀਤ ਤਸਵੀਰਾਂ <br/> 08-12-2025
ਖਮਾਣੋਂ, 7 ਦਸੰਬਰ (ਮਨਮੋਹਣ ਸਿੰਘ ਕਲੇਰ)-ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਜਿੱਤਾਂ ਹਾਸਲ ਕਰੇਗਾ | ਇਹ ਸ਼ਬਦ ਦਰਬਾਰਾ ਸਿੰਘ ਗੁਰੂ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਬਸੀ ਪਠਾਣਾਂ, ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮਨਮੋਹਣ ਸਿੰਘ ਮਕਾਰੋਂਪੁਰ ਨੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਨੇ ਪਿੰਡ ਭੜੀ ਵਿਖੇ ਭੜੀ ਬਲਾਕ ਸੰਮਤੀ ਜ਼ੋਨ, ਪਿੰਡ ਖੇੜੀ ਨੌਧ ਸਿੰਘ ਵਿਖੇ ਖੇੜੀ ਜ਼ੋਨ, ਪਿੰਡ ਚੜ੍ਹੀ ਵਿਖੇ ਬਰਵਾਲੀ ਜ਼ੋਨ, ਪਿੰਡ ਫਰੌਰ ਵਿਖੇ ਭਾਂਬਰੀ ਜ਼ੋਨ ਅਤੇ ਪਿੰਡ ਲਖਣਪੁਰ ਵਿਖੇ ਲਖਣਪੁਰ ਬਲਾਕ ਸੰਮਤੀ ਜ਼ੋਨ ਦੇ ਪਿੰਡਾਂ ਦੀ ਲੀਡਰਸ਼ਿਪ ਅਤੇ ਵਰਕਰਾਂ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ | ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠ ਤੂਫ਼ਾਨ ਬੋਲ ਕੇ ਲਾਏ ਲਾਰਿਆਂ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ | ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਦੇ ਨਾਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿਤਾਂ ਤੇ ਡਟ ਕੇ ਪਹਿਰਾ ਦਿੰਦੀ ਹੈ | ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਗਿਣਤੀ ਵਿਚ ਵੋਟਾਂ ਪਾ ਕੇ ਸ਼ਾਨਦਾਰ ਜਿੱਤਾਂ ਹਾਸਲ ਕਰਵਾਈਆਂ ਜਾਣ | ਮੀਟਿੰਗਾਂ ਵਿਚ ਰਾਮ ਸਿੰਘ ਨੀਟੂ ਮਨੈਲਾ ਤੇ ਸਵਰਨ ਸਿੰਘ ਭੱਟੀਆਂ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ, ਹਰਪ੍ਰੀਤ ਸਿੰਘ ਖੇੜੀ, ਗੁਰਪ੍ਰੀਤ ਕੌਰ ਭੜੀ, ਸਤਬੀਰ ਸਿੰਘ ਸੋਢੀ ਚੜ੍ਹੀ, ਸ਼ਿੰਦਰਪਾਲ ਕੌਰ ਫਰੌਰ ਅਤੇ ਭੁਪਿੰਦਰ ਸਿੰਘ ਲਖਣਪੁਰ ਸਾਰੇ ਬਲਾਕ ਸੰਮਤੀ ਉਮੀਦਵਾਰ ਹਾਜ਼ਰ ਸਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਜਗਦੀਪ ਸਿੰਘ ਰਾਣਾ, ਕੁਲਵਿੰਦਰ ਸਿੰਘ ਬਿਲਾਸਪੁਰ, ਹਰਚੰਦ ਸਿੰਘ ਮੀਰਪੁਰ, ਬਲਵਿੰਦਰ ਸਿੰਘ ਬਿੰਦੀ, ਦਵਿੰਦਰ ਸਿੰਘ ਮਾਜਰੀ, ਗੁਰਮੀਤ ਸਿੰਘ ਨਾਨੋਵਾਲ, ਮਨਪ੍ਰੀਤ ਸਿੰਘ ਮੰਪੀ ਸਾਰੇ ਸਰਕਲ ਪ੍ਰਧਾਨ, ਪਰਦੀਪ ਸਿੰਘ ਪੱਪੂ, ਰਾਜੀਵ ਅਹੂਜਾ, ਜਥੇ. ਹਰਭਜਨ ਸਿੰਘ, ਜਥੇ. ਬਲਦੇਵ ਸਿੰਘ, ਕਿ੍ਸ਼ਨ ਗੋਪਾਲ, ਜਥੇ. ਅਵਤਾਰ ਸਿੰਘ, ਰਾਜਿੰਦਰ ਸਿੰਘ, ਜਥੇ. ਅਜੀਤ ਸਿੰਘ, ਅਜਮੇਰ ਸਿੰਘ ਤੇ ਸਰਦੂਲ ਸਿੰਘ ਕਾਲੇਵਾਲ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਕ 'ਆਪ' ਦੇ ਵਿਕਾਸ 'ਤੇ ਮੋਹਰ ਲਗਾਕੇ ਉਮੀਦਵਾਰਾਂ ਨੂੰ ਜਿੱਤਾਉਣ- ਵਿਧਾਇਕ ਰਾਏ ਅਗਲੀ ਖ਼ਬਰ ਸ਼੍ਰੋ. ਅ. ਦਲ ਦੇ ਉਮੀਦਵਾਰ ਹਰਸ਼ਦੀਪ ਸਿੰਘ ਦੀ ਜਿੱਤ ਲਈ ਹਰ ਵੋਟਰ ਤੱਕ ਪਹੁੰਚ ਕੀਤੀ ਜਾਵੇਗੀ- ਗਿੱਲ
Ad Position 24