ਪਟਿਆਲਾ, 17 ਦਸੰਬਰ (ਮਨਦੀਪ ਸਿੰਘ ਖਰੌੜ)-ਮਲਟੀਪਰਪਜ਼ ਹੈਲਥ ਵਰਕਰ ਮੇਲ ਤੇ ਫੀਮੇਲ ਯੂਨੀਅਨ ਜ਼ਿਲ੍ਹਾ ਪਟਿਆਲਾ ਵਲੋਂ ਨਵੇਂ ਆਏ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਸਮੇਂ ਜਥੇਬੰਦੀ ਨੇ ਆਪਣਾ ਸਾਲ 2026 ਦਾ ਕੈਲੰਡਰ ਅਤੇ ਟੂਰ ਡਾਇਰੀ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਵਲੋਂ ਜਾਰੀ ਕਰਵਾਈ ਗਈ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸੋਢੀ, ਜ਼ਿਲ੍ਹਾ ਜਨ ਸਕੱਤਰ ਗੁਰਪ੍ਰੀਤ ਸਿੰਘ ਗਲਵੱਟੀ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਸਮਾਣਾ, ਬਲਾਕ ਪ੍ਰਧਾਨ ਅਵਤਾਰ ਸਿੰਘ ਭਾਦਸੋਂ, ਐੱਸ.ਆਈ. ਅਨਿਲ ਕੁਮਾਰ, ਐਸ.ਆਈ. ਪਰਮਜੀਤ ਸਿੰਘ, ਅੱੈਸ.ਆਈ. ਲਖਵਿੰਦਰ ਸਿੰਘ, ਗੁਰਜੰਟ ਸਿੰਘ ਪਟਿਆਲਾ, ਕਰਮਜੀਤ ਸਿੰਘ ਸ਼ੁਤਰਾਣਾ, ਵਿਜੇ ਕੁਮਾਰ ਐਂਟੀਲਾਰਵਾ ਪਟਿਆਲਾ, ਚਰਨਜੀਤ ਸਿੰਘ ਹਰਪਾਲਪੁਰ ਆਦਿ ਮੌਜੂਦ ਸਨ |