ਮੰਡੀ ਗੋਬਿੰਦਗੜ੍ਹ, 17 ਦਸੰਬਰ (ਇਕਬਾਲਦੀਪ ਸੰਧੂ)-ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਮੰਡੀ ਗੋਬਿੰਦਗੜ੍ਹ ਦੇ ਸਕੂਲੀ ਬੱਚਿਆਂ ਨੂੰ ਰਾਜਪੁਰਾ ਦੇ ਨਾਲਾਸ ਨੇੜੇ ਸ੍ਰੀ ਸ਼ਿਵ ਮੰਦਰ ਦੇ ਦਰਸ਼ਨ ਕਰਵਾਏ ਗਏ | ਇਸ ਮੌਕੇ ਬੱਚਿਆਂ ਨੇ ਸ਼ਿਵਲਿੰਗ ਨੂੰ ਜਲ ਚੜ੍ਹਾਇਆ ਅਤੇ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਮੰਦਰ ਦੇ ਮਹਾਰਾਜ ਨੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਭੋਲੇ ਬਾਬਾ ਨੂੰ ਪ੍ਰਾਰਥਨਾ ਕੀਤੀ ਗਈ | ਇਸ ਮੌਕੇ ਉਨ੍ਹਾਂ ਨੂੰ ਭੋਲੇ ਬਾਬਾ ਦੀ ਮਹਿਮਾ ਬਾਰੇ ਵੀ ਦੱਸਿਆ ਗਿਆ | ਇਸ ਮੌਕੇ ਸਕੂਲ ਇੰਚਾਰਜ, ਕੋਮਲ ਮਿੱਤਲ, ਸ਼ਿਵਾਨੀ ਸ਼ਰਮਾ, ਸ਼ਾਲਿਨੀ ਸ਼ਰਮਾ, ਪਿ੍ਆ ਯਾਦਵ ਤੇ ਕਿਰਨ ਦੇਵੀ ਆਦਿ ਸ਼ਾਮਿਲ ਸਨ |