ਸੰਘੋਲ, 18 ਦਸੰਬਰ (ਪਰਮਵੀਰ ਸਿੰਘ ਧਨੋਆ)-ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਜ਼ੋਨ ਨੰ.-12 ਤੋਂ ਉਮੀਦਵਾਰ ਨਰਿੰਦਰ ਸਿੰਘ ਔਜਲਾ ਨੇ ਸਭ ਤੋਂ ਵੱਡੀ ਲੀਡ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ | ਇਹ ਗੱਲ ਵੀ ਦੇਖਣ ਨੂੰ ਮਿਲੀ ਕਿ ਔਜਲਾ ਨੂੰ ਜ਼ੋਨ ਦੇ 6 ਪਿੰਡਾਂ ਜਿਨ੍ਹਾਂ ਵਿਚ ਖੇੜੀ ਨੌਧ ਸਿੰਘ, ਕਾਲੇਵਾਲ, ਮੀਰਪੁਰ, ਰਾਏਪੁਰ, ਮਾਜਰੀ ਤੇ ਸੈਦਪੁਰਾ ਸ਼ਾਮਿਲ ਸਨ ਜਦਕਿ ਕਿਸੇ ਵੀ ਪਿੰਡ 'ਚੋਂ ਵਿਰੋਧੀ ਉਮੀਦਵਾਰਾਂ ਤੋਂ ਘੱਟ ਵੋਟਾਂ ਹਾਸਲ ਨਹੀਂ ਹੋਈਆਂ | ਇੱਥੋਂ ਤੱਕ ਕਿ ਮੁਕਾਬਲੇ ਦੇ ਵਿਰੋਧੀ ਉਮੀਦਵਾਰ ਦੇ ਪਿੰਡ 'ਚੋਂ ਵੀ 13 ਵੋਟਾਂ ਵੱਧ ਹਾਸਲ ਹੋਈਆਂ ਹਨ | ਦੱਸ ਦਈਏ ਕਿ ਔਜਲਾ ਨੂੰ 1304 ਵੋਟਾਂ ਮਿਲੀਆਂ, ਜਦੋਂਕਿ ਕਾਂਗਰਸ ਦੇ ਉਮੀਦਵਾਰ ਨੂੰ 502 ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ 417 ਵੋਟਾਂ ਮਿਲੀਆਂ | ਉਧਰ ਔਜਲਾ ਨੇ ਜੋਨ 'ਚੋਂ ਵੱਡੀ ਲੀਡ ਹਾਸਲ ਹੋਣ ਦਾ ਸਿਹਰਾ ਅਣਥੱਕ ਵਰਕਰਾਂ ਅਤੇ ਸਮੁੱਚੀ ਟੀਮ ਨੂੰ ਦਿੱਤਾ |