ਖਮਾਣੋਂ, 18 ਦਸੰਬਰ (ਮਨਮੋਹਣ ਸਿੰਘ ਕਲੇਰ, ਜੋਗਿੰਦਰ ਪਾਲ)-ਬਲਾਕ ਸੰਮਤੀ ਖਮਾਣੋਂ ਦੇ ਚੋਣ ਨਤੀਜਿਆਂ 'ਚ ਸੱਤਾ ਧਿਰ ਆਮ ਆਦਮੀ ਪਾਰਟੀ ਸਪੱਸ਼ਟ ਬਹੁਮਤ ਪ੍ਰਾਪਤ ਕਰਨ 'ਚ ਅਸਫਲ ਰਹਿੰਦਿਆਂ ਕੁੱਲ 15 ਜ਼ੋਨਾਂ 'ਚ ਸਿਰਫ਼ ਸੱਤ ਜ਼ੋਨ ਹੀ ਜਿੱਤ ਸਕੀ, ਜਿਸ ਨੂੰ ਸਖ਼ਤ ਟੱਕਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੇਸ਼ੱਕ 3 ਜ਼ੋਨਾਂ 'ਤੇ ਜਿੱਤ ਪ੍ਰਾਪਤ ਕੀਤੀ, ੁਜਦਕਿ ਉਸ ਦੇ ਉਮੀਦਵਾਰ ਜ਼ਿਆਦਾ ਜ਼ੋਨਾਂ 'ਚ ਘੱਟ ਵੋਟਾਂ ਦੇ ਅੰਤਰ ਨਾਲ ਹਾਰੇ ਅਤੇ ਜ਼ਿਆਦਾ ਜ਼ੋਨਾਂ 'ਤੇ ਦੂਜੇ ਸਥਾਨਾਂ 'ਤੇ ਰਹਿਣ 'ਚ ਕਾਮਯਾਬ ਰਹੇ | ਇਸ ਤੋਂ ਇਲਾਵਾ ਭਾਜਪਾ ਨੇ ਆਪਣੇ ਦਿਹਾਤੀ ਖੇਤਰ 'ਚ ਖਾਤਾ ਖੋਲ੍ਹਦਿਆਂ ਸੰਘੋਲ ਜੋਨ ਤੋਂ ਜਿੱਤ ਪ੍ਰਾਪਤ ਕੀਤੀ | ਇਸ ਵਾਰ ਆਏ ਨਤੀਜਿਆਂ 'ਚ ਆਮ ਆਦਮੀ ਨੇ ਸੱਤ ਜੋਨ ਜਿਨ੍ਹਾਂ 'ਚ ਧਨੌਲਾਂ, ਕਾਲੇਵਾਲ, ਸੁਹਾਵੀ, ਬਡਲਾ, ਖੇੜੀ ਨੌਧ ਸਿੰਘ, ਬਰਵਾਲੀ ਕਲਾਂ ਅਤੇ ਭੜ੍ਹੀ ਤੋਂ ਜਿੱਤ ਪ੍ਰਾਪਤ ਕੀਤੀ | ਇਸ ਦੇ ਨਾਲ ਹੀ ਕਾਂਗਰਸ ਨੇ ਲਖਣਪੁਰ, ਮਨੈਲੀ, ਖੰਟ ਅਤੇ ਭਾਂਬਰੀ ਤੋਂ ਜਿੱਤ ਪ੍ਰਾਪਤ ਕੀਤੀ, ਜਦੋਂਕਿ ਸ਼ੋ੍ਰਮਣੀ ਅਕਾਲੀ ਦਲ ਨੇ ਨਾਨੋਵਾਲ, ਹਵਾਰਾ ਕਲਾਂ ਤੇ ਬਾਠਾਂ ਕਲਾਂ ਤੋਂ ਜਿੱਤ ਪ੍ਰਾਪਤ ਕੀਤੀ | ਇਸ ਤੋਂ ਇਲਾਵਾ ਸੰਘੋਲ ਤੋਂ ਭਾਜਪਾ ਉਮੀਦਵਾਰ ਨੇ ਜਿੱਤ ਕਰਕੇ ਆਪਣਾ ਖਾਤਾ ਖੋਲਿ੍ਹਆ ਹੈ |