20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਲਾਕ ਸੰਮਤੀ ਅਮਲੋਹ ਦੇ ਚੋਣ ਨਤੀਜੇ

Ad Position 21
No active advertisement
ਅਜੀਤ ਡੈਸਕ 19-12-2025
ਅਮਲੋਹ, 18 ਦਸੰਬਰ (ਹਰਪ੍ਰੀਤ ਸਿੰਘ ਗਿੱਲ)-ਬਲਾਕ ਸੰਮਤੀ ਅਮਲੋਹ ਦੇ ਆਏ ਚੋਣ ਨਤੀਜਿਆਂ ਵਿਚ ਕੁੱਲ 17 ਸੀਟਾਂ 'ਚੋਂ ਆਮ ਆਦਮੀ ਪਾਰਟੀ-13, ਅਕਾਲੀ ਦਲ-3, ਕਾਂਗਰਸ-1 ਸੀਟ ਜਿੱਤਣ 'ਚ ਸਫਲ ਹੋਈ, ਜਦੋਂਕਿ ਭਾਜਪਾ ਇਸ ਬਲਾਕ ਵਿਚ ਆਪਣਾ ਖਾਤਾ ਖੋਲ੍ਹਣ ਵਿਚ ਵੀ ਸਫਲ ਨਹੀਂ ਹੋ ਸਕੀ | ਆਏ ਨਤੀਜਿਆਂ 'ਚੋਂ 13 ਜਿਹੜੇ ਜ਼ੋਨਾਂ ਵਿਚ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ, ਉਨ੍ਹਾਂ ਵਿਚ ਜੋਨ ਫ਼ਤਹਿਗੜ੍ਹ ਨਿਊਆਂ ਤੋਂ ਬੀਰ ਦਵਿੰਦਰ ਸਿੰਘ, ਦਨਘੇੜੀ ਤੋਂ ਰਤਨ ਲਾਲ, ਕੁੰਭ ਤੋਂ ਰਣਜੀਤ ਸਿੰਘ, ਬਦੀਨਪੁਰ ਤੋਂ ਸੇਵਾ ਸਿੰਘ, ਸਲਾਣੀ ਤੋਂ ਗੁਰਬਚਨ ਸਿੰਘ ਅਤੇ ਸੌਂਟੀ ਤੋਂ ਬਲਬੀਰ ਕੌਰ ਝੰਬਾਲਾ ਤੋਂ ਹਰਜਿੰਦਰ ਸਿੰਘ, ਭੱਟੋਂ ਤੋਂ ਮਨਿੰਦਰ ਸਿੰਘ, ਖਨਿਆਣ ਤੋਂ ਕਰਮਜੀਤ ਕੌਰ ਅਤੇ ਸਲਾਣਾ ਜੀਵਨ ਸਿੰਘ ਵਾਲਾ ਤੋਂ ਰਾਜਵੀਰ ਕੌਰ ਸਮਸਪੁਰ ਤੋਂ ਅਮਨਦੀਪ ਸਿੰਘ, ਪਹੇੜੀ ਤੋਂ ਹਰਜੀਤ ਕੌਰ ਅਤੇ ਬੈਣੀ ਜੋਨ ਤੇ ਸਿਮਰਨਪ੍ਰੀਤ 'ਆਪ' ਦੇ ਜੇਤੂ ਰਹੇ | ਇਸੇ ਤਰ੍ਹਾਂ ਮਛਰਾਈ ਖੁਰਦ, ਭੱਦਲਥੂਹਾ ਅਤੇ ਭਰਪੂਰਗੜ੍ਹ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰਾਂ ਹਰਦੀਪ ਕੌਰ, ਦਪਿੰਦਰ ਕੌਰ ਤੇ ਅਮਨਦੀਪ ਕੁਮਾਰ ਨੇ ਵੀ ਜਿੱਤ ਦਰਜ ਕਰਦਿਆਂ ਆਪਣੀ ਪਾਰਟੀ ਦੀ ਨੁਮਾਇੰਦਗੀ ਕੀਤੀ | ਕਾਂਗਰਸ ਪਾਰਟੀ ਦੀ ਸਿਰਫ਼ ਇਕ ਉਮੀਦਵਾਰ ਦਲਜੀਤ ਕੌਰ ਘੁਟੀਂਡ ਜ਼ੋਨ ਤੋਂ ਚੋਣ ਜਿੱਤ ਸਕੀ | ਭਾਵੇਂ ਬਲਾਕ ਸੰਮਤੀ ਅਮਲੋਹ ਦੇ ਨਤੀਜਿਆਂ ਤੋਂ ਸਾਫ਼ ਹੁੰਦਾ ਹੈ ਕਿ 'ਆਪ' ਨੂੰ ਲੋਕਾਂ ਵਲੋਂ ਚੰਗਾ ਸਮਰਥਨ ਮਿਲਿਆ ਹੈ, ਪਰ ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪੁਜ਼ੀਸ਼ਨ ਵਿਚ ਬਹੁਤ ਸੁਧਾਰ ਕੀਤਾ ਹੈ, ਜਦੋਂਕਿ ਕਾਂਗਰਸ ਦਾ ਇਸ ਹਲਕੇ ਵਿਚ ਗ੍ਰਾਫ਼ ਹੇਠਾਂ ਜਾਂਦਾ ਦਿਖਾਈ ਦੇ ਰਿਹਾ ਹੈ ਤੇ ਭਾਜਪਾ ਇਸ ਹਲਕੇ 'ਚ ਅਜੇ ਤੱਕ ਆਪਣਾ ਖਾਤਾ ਖੋਲ੍ਹਣ ਵਿਚ ਵੀ ਸਫਲ ਨਹੀਂ ਹੋ ਸਕੀ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਖਮਾਣੋਂ ਦੇ 15 ਜ਼ੋਨਾਂ ਦੇ ਚੋਣ ਨਤੀਜੇ 'ਚ 'ਆਪ' ਸਪੱਸ਼ਟ ਬਹੁਮਤ ਤੋਂ ਪਿੱਛੇ ਰਹੀ ਅਗਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇ 2027 'ਚ 'ਆਪ' ਦੀ ਸਰਕਾਰ ਬਣਨ ਲਈ ਰਾਹ ਪੱਧਰਾ ਕੀਤਾ- ਗੋਲਡੀ ਘੁੰਮਣ
Ad Position 24