16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ. ਨੇ ਵੱਖ-ਵੱਖ ਸਕੂਲਾਂ ਦਾ ਕੀਤਾ ਦੌਰਾ

Ad Position 21
No active advertisement
ਅਜੀਤ ਡੈਸਕ 20-12-2025
ਫ਼ਤਹਿਗੜ੍ਹ ਸਾਹਿਬ, 19 ਦਸੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ. ਰਵਿੰਦਰ ਕੌਰ ਨੇ ਪੀ. ਐੱਮ. ਸ੍ਰੀ ਸਰਕਾਰੀ ਹਾਈ ਸਕੂਲ ਖਨਿਆਣ ਬਲਾਕ ਅਮਲੋਹ ਦਾ ਉਚੇਚੇ ਤੌਰ 'ਤੇ ਦੌਰਾ ਕੀਤਾ¢ ਬੀ. ਐੱਨ. ਓ. ਰਵਿੰਦਰ ਕੌਰ, ਡੀ. ਡੀ. ਓ. ਬੰਦਨਾ ਭੱਟੀ ਤੇ ਸਕੂਲ ਇੰਚਾਰਜ ਹਰਮੀਤ ਸਿੰਘ ਨਾਲ ਦਫ਼ਤਰ ਵਿਚ ਮੀਟਿੰਗ ਕਰਕੇ ਵਰਤੀਆਂ ਅਤੇ ਅਣਵਰਤੀਆਂ ਗ੍ਰਾਂਟਾਂ ਦੀ ਰਿਪੋਰਟ ਇਕੱਤਰ ਕੀਤੀ¢ ਮੁੱਖ ਤੌਰ 'ਤੇ ਬਕਾਇਆ ਗ੍ਰਾਂਟਾਂ ਨੂੰ ਪਹਿਲ ਦੇ ਆਧਾਰ 'ਤੇ ਖ਼ਰਚਣ ਦੀ ਹਿਦਾਇਤ ਕੀਤੀ¢ ਸਕੂਲ ਅਧਿਆਪਕਾਂ ਨੂੰ ਵੀ ਉਨ੍ਹਾਂ ਨੇ ਸਕੂਲ ਨੂੰ ਮੁੱਢਲੀ ਕਤਾਰ ਵਿਚ ਖੜ੍ਹਾ ਕਰਨ ਲਈ ਮਿਲ ਕੇ ਕੰਮ ਕਰਨ ਲਈ ਕਿਹਾ¢ ਸਕੂਲ ਦੀ ਇਮਾਰਤ ਅਤੇ ਸਾਫ਼ ਸਫ਼ਾਈ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਨ ਦੀ ਹਿਦਾਇਤ ਕੀਤੀ | ਇਸ ਤੋਂ ਬਾਅਦ ਉਨ੍ਹਾਂ ਸ. ਸ. ਸ. ਸ. ਸ਼ਮਸ਼ਪੁਰ ਵਿਖੇ ਗਣਿਤ ਮੇਲੇ ਵਿਚ ਵੀ ਸ਼ਿਰਕਤ ਕੀਤੀ ਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ¢ ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਆਪਣੇ ਅਕਾਦਮਿਕ ਕੈਰੀਅਰ ਵਿਚ ਗਣਿਤ ਵਿਸ਼ੇ ਨਾਲ ਪਿਆਰ ਕਿਵੇਂ ਪਿਆ, ਇਸ ਬਾਰੇ ਆਪਣੀਆਂ ਅਭੁੱਲ ਯਾਦਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ¢ ਉਪਰੰਤ ਸਕੂਲ ਵਿਚ ਵਿਸ਼ੇਸ਼ ਤੌਰ 'ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਸਕੂਲ ਵਲੋਂ ਲਗਾਏ ਲੰਗਰ 'ਚ ਵੀ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਅਗਲੀ ਖ਼ਬਰ ਚੋਣਾਂ ਦੇ ਆਏ ਨਤੀਜਿਆਂ ਸਦਕਾ 2027 'ਚ ਕਾਂਗਰਸ ਦੀ ਸਰਕਾਰ ਬਣਨਾ ਤੈਅ- ਮਨਜੀਤ ਸ਼ਰਮਾ
Ad Position 24