13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਵਿਸ਼ਵ 'ਵਰਸਿਟੀ ਦੀ ਐਨ.ਐੱਸ.ਐੱਸ. ਯੂਨਿਟ ਸ਼ਹੀਦੀ ਸਭਾ ਦੇ ਇਤਿਹਾਸ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ <br/>

Ad Position 21
No active advertisement
ਪਿੰਡ ਖੇੜਾ ਵਿਚ ਜਾਗਰੂਕਤਾ ਮੁਹਿੰਮ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਨੇਤਿ੍ਤਵ ਮੁੱਲਾਂ ਬਾਰੇ ਪਿੰਡ ਵਾਸੀਆਂ ਨਾਲ ਸੰਵਾਦ ਕਰਦੇ ਐਨ. ਐੱਸ. ਐੱਸ. ਵਲੰਟੀਅਰ | ਅਜੀਤ ਤਸਵੀਰ <br/> 22-12-2025
ਫ਼ਤਹਿਗੜ੍ਹ ਸਾਹਿਬ, 21 ਦਸੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਨੈਸ਼ਨਲ ਸਰਵਿਸ ਸਕੀਮ ਇਕਾਈ ਵਲੋਂ 'ਗੁਰੂ ਗੋਬਿੰਦ ਸਿੰਘ ਜੀ ਤੋਂ ਨੇਤਿ੍ਤਵ ਗੁਣ-ਨਿਰਭਉ, ਨਿਰਵੈਰ ਅਤੇ ਚਰਿੱਤਰ ਦਾ ਮਾਰਗ' ਵਿਸ਼ੇ ਅਧੀਨ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਮੁਹਿੰਮ ਦਾ ਉਦੇਸ਼ ਨੌਜਵਾਨਾਂ ਤੇ ਸਮਾਜਿਕ ਵਰਗਾਂ ਨੂੰ ਸਿੱਖ ਇਤਿਹਾਸ ਵਿਚ ਸਾਹਿਬਜਾਦਿਆਂ ਦੀ ਅਦੁੱਤੀ ਸ਼ਹਾਦਤ ਤੋਂ ਜਾਣੂ ਕਰਵਾਉਣਾ ਹੈ | ਇਸ ਮੌਕੇ ਉਪ ਕੁਲਪਤੀ ਡਾ.ਪਿ੍ਤਪਾਲ ਸਿੰਘ ਨੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ਾਂ ਨੂੰ ਸਿਰਫ਼ ਇਤਿਹਾਸਕ ਯਾਦਗਾਰਾਂ ਤੱਕ ਸੀਮਿਤ ਨਾ ਰੱਖਣ ਦੀ ਅਪੀਲ ਕੀਤੀ | ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਕਿਹਾ ਕਿ ਸਿੱਖਿਆ ਸਿਰਫ਼ ਅਕਾਦਮਿਕ ਗਿਆਨ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਵਿਚ ਨੈਤਿਕ ਅਤੇ ਚਰਿੱਤਰਕ ਵਿਕਾਸ ਵੀ ਸ਼ਾਮਿਲ ਹੋਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਇਤਿਹਾਸਕ ਬੋਧ, ਆਧਿਆਤਮਿਕ ਸਿੱਖਿਆ ਅਤੇ ਸਮੁਦਾਇਕ ਸੇਵਾ ਦਾ ਸੁੰਦਰ ਸੰਯੋਗ ਹੈ, ਜੋ ਵਿਦਿਆਰਥੀਆਂ ਵਿੱਚ ਨਿਰਭਉਤਾ ਅਤੇ ਨਿਰਵੈਰਤਾ ਵਰਗੇ ਨੇਤਿ੍ਤਵ ਗੁਣ ਵਿਕਸਿਤ ਕਰਦੀ ਹੈ | ਡਾ. ਸਿਕੰਦਰ ਸਿੰਘ ਡੀਨ ਭਲਾਈ ਵਿਦਿਆਰਥੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਨਾਗਰਿਕ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਡਾ. ਹਰਨੀਤ ਬਿਲਿੰਗ ਪ੍ਰੋਗਰਾਮ ਕੋਆਰਡੀਨੇਟਰ ਐਨ.ਐੱਸ.ਐੱਸ., ਨੇ ਦੱਸਿਆ ਕਿ ਇਹ ਮੁਹਿੰਮ ਯੂਨੀਵਰਸਿਟੀ ਵਲੋਂ ਗੋਦ ਲਏ ਗਏ ਪੰਜ ਪਿੰਡਾਂ ਵਿਚ ਸਮੁਦਾਇਕ ਭਾਗੀਦਾਰੀ ਨਾਲ ਚਲਾਈ ਜਾ ਰਹੀ ਹੈ | ਇਸ ਦਾ ਮੁੱਖ ਧਿਆਨ ਸਿਰਫ਼ ਇਤਿਹਾਸਕ ਜਾਗਰੂਕਤਾ ਹੀ ਨਹੀਂ, ਸਗੋਂ ਨੌਜਵਾਨਾਂ ਵਿਚ ਸਾਹਸ, ਕਰੁਣਾ ਅਤੇ ਚਰਿੱਤਰ ਨਿਰਮਾਣ ਵਰਗੀਆਂ ਜੀਵਨ ਕੌਸ਼ਲਾਂ ਨੂੰ ਵਿਕਸਿਤ ਕਰਨਾ ਵੀ ਹੈ | ਇਸ ਮੁਹਿੰਮ ਦੀ ਸ਼ੁਰੂਆਤ ਪਿੰਡ ਖੇੜਾ ਤੋਂ ਕੀਤੀ ਗਈ, ਜਿੱਥੇ ਐਨ.ਐੱਸ.ਐੱਸ. ਸੇਵਾਦਾਰਾਂ ਨੇ ਪਿੰਡ ਵਾਸੀਆਂ ਨਾਲ ਵਿਚਾਰ-ਵਟਾਂਦਰੇ, ਕਹਾਣੀ ਕਥਨ ਅਤੇ ਭਾਗੀਦਾਰੀ ਅਧਾਰਿਤ ਗਤੀਵਿਧੀਆਂ ਰਾਹੀਂ ਸੰਵਾਦ ਕੀਤਾ | ਇਸ ਪ੍ਰੋਗ੍ਰਾਮ ਦੀ ਅਗਵਾਈ ਨਵਜੋਤ ਕੌਰ ਸਹਾਇਕ ਪ੍ਰੋਫੈਸਰ ਤੇ ਫੈਕਲਟੀ ਕੋਆਰਡੀਨੇਟਰ ਨੇ ਕੀਤੀ | ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਰਾਹੀਂ ਨੇਤਿ੍ਤਵ ਗੁਣ ਸਿਖਾਉਣ ਨਾਲ ਨੌਜਵਾਨ ਨੈਤਿਕ ਮੁੱਲਾਂ ਨੂੰ ਰੋਜ਼ਾਨਾ ਜੀਵਨ ਅਤੇ ਸਮਾਜ ਸੇਵਾ ਨਾਲ ਜੋੜ ਸਕਦੇ ਹਨ | ਇਸ ਮੌਕੇ ਸਤਿੰਦਰ ਸਿੰਘ, ਸਰਪੰਚ ਪਿੰਡ ਖੇੜਾ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ | ਪ੍ਰੋਗ੍ਰਾਮ ਦੇ ਅੰਤ ਵਿਚ ਐਨ.ਐੱਸ.ਐੱਸ. ਸੇਵਾਦਾਰਾਂ ਵਲੋਂ ਇਹ ਸਾਂਝੀ ਸਹੁੰ ਚੁਕਾਈ ਗਈ ਕਿ ਉਹ ਯੂਨੀਵਰਸਿਟੀ ਵਲੋਂ ਗੋਦ ਲਏ ਗਏ ਸਾਰੇ ਪਿੰਡਾਂ ਵਿਚ ਲਗਾਤਾਰ ਸਮੁਦਾਇਕ ਸੰਪਰਕ, ਸਿੱਖਿਆਤਮਕ ਗਤੀਵਿਧੀਆਂ ਅਤੇ ਵਿਕਾਸਕ ਉਪਰਾਲਿਆਂ ਰਾਹੀਂ ਸਿੱਖ ਮੁੱਲਾਂ ਅਤੇ ਨੇਤਿ੍ਤਵ ਗੁਣਾਂ ਦਾ ਪ੍ਰਚਾਰ ਜਾਰੀ ਰੱਖਣਗੇ | ਇਸ ਮੌਕੇ ਡਾ. ਰੁਚੀ ਮਲਹੋਤਰਾ, ਪ੍ਰੋਗਰਾਮ ਅਫ਼ਸਰ ਐਨ.ਐੱਸ.ਐੱਸ., ਹਰਮਨਜੋਤ ਕੌਰ ਸਹਾਇਕ ਪ੍ਰੋਫੈਸਰ ਵੀ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਭਾਈ ਜੀਵਨ ਸਿੰਘ ਬਾੜਾ ਸਰਹਿੰਦ ਤੋਂ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਬਾਬਾ ਫ਼ਤਹਿ ਸਿੰਘ ਫੁੱਟਬਾਲ ਅਕੈਡਮੀ ਵਲੋਂ ਦਵਿੰਦਰ ਸਿੰਘ ਬਾਜਵਾ ਦਾ ਵਿਸ਼ੇਸ਼ ਸਨਮਾਨ <br/>
Ad Position 24