13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਐੱਸ.ਵੀ.ਐਮ. ਸਕੂਲ ਖਮਾਣੋਂ ਵਿਖੇ 'ਸਫ਼ਰ-ਏ-ਸ਼ਹਾਦਤ' ਬਾਰੇ ਜਾਣਕਾਰੀ ਦੇਣ ਲਈ ਲੜੀਵਾਰ ਗਾਥਾ ਜਾਰੀ <br/>

Ad Position 21
No active advertisement
ਸਰਵ ਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਸਕੂਲ ਅਧਿਆਪਕ ਵਿਸ਼ਾਲ ਗਿੱਲ ਬੱਚਿਆਂ ਨੂੰ 'ਸਫ਼ਰ-ਏ-ਸ਼ਹਾਦਤ' ਸੰਬੰਧੀ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 22-12-2025
ਖਮਾਣੋਂ, 21 ਦਸੰਬਰ (ਜੋਗਿੰਦਰ ਪਾਲ)-ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਪਿ੍ੰਸੀਪਲ ਗੁਰਪ੍ਰੀਤ ਕੌਰ ਦੀ ਸਰਪ੍ਰਸਤੀ ਹੇਠ ਸਕੂਲੀ ਬੱਚਿਆਂ ਨੂੰ ਆਪਣੇ ਗੌਰਵਮਈ ਵਿਰਾਸਤ ਨਾਲ ਜੋੜਨ ਲਈ 'ਸਫਰ-ਏ-ਸ਼ਹਾਦਤ ' ਬਾਰੇ ਜਾਣਕਾਰੀ ਦੇਣ ਲਈ ਲੜੀਵਾਰ ਗਾਥਾ ਸ਼ੁਰੂ ਕੀਤੀ ਗਈ ਹੈ | ਇਸ ਵਿੱਚ ਸਕੂਲ ਅਧਿਆਪਕ ਸੁਖਦਰਸ਼ਨ ਕੌਰ, ਵਿਸ਼ਾਲ ਗਿੱਲ ਅਤੇ ਰਵਿੰਦਰ ਕੌਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੇ ਹਾਲਾਤਾਂ ਤੋਂ ਲੈ ਕੇ ਸਰਸਾ ਨਦੀ ਕਿਨਾਰੇ ਹੋਏ ਪਰਿਵਾਰ ਵਿਛੋੜੇ ਦੀ ਦਾਸਤਾਨ ਨੂੰ ਬਿਆਨ ਕੀਤਾ ਗਿਆ | ਉਨ੍ਹਾਂ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਵਿਚ ਹੋਈ ਅਸਾਵੀਂ ਜੰਗ ਦੌਰਾਨ ਦੋਵੇਂ ਵੱਡੇ ਸਾਹਿਬਜ਼ਾਦਿਆਂ, ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵੱਲੋਂ 23 ਦਸੰਬਰ ਦਿਨ ਮੰਗਲਵਾਰ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾਵੇਗਾ | ਜਿਸ ਵਿਚ ਨਗਰ ਕੀਰਤਨ ਵਿਚ ਚੌਥੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸ਼ਾਮਿਲ ਹੋਣਗੇ | ਨਗਰ ਕੀਰਤਨ ਸਵੇਰੇ ਸਾਢੇ 9 ਵਜੇ ਸਕੂਲ ਤੋਂ ਰਵਾਨਾ ਹੋਵੇਗਾ ਅਤੇ ਦਾਣਾ ਮੰਡੀ ਦੇ ਸਾਹਮਣੇ ਮੁੱਖ ਮਾਰਗ ਤੋਂ ਹੁੰਦਿਆਂ ਹੋਇਆਂ ਲਗਪਗ ਦੁਪਹਿਰ ਸਾਢੇ12 ਵਜੇ ਤੱਕ ਖਮਾਣੋਂ ਦੇ ਮੁੱਖ ਗੁਰਦੁਆਰਾ ਸਾਹਿਬ ਸਟੈਂਡ ਪਹੁੰਚੇਗਾ | ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਸੰਗਤ ਰੂਪ ਵਿਚ ਨਗਰ ਕੀਰਤਨ ਨਾਲ ਸ਼ਾਮਿਲ ਹੋਣ ਦੀ ਬੇਨਤੀ ਕੀਤੀ | ਇਸ ਦੌਰਾਨ ਵਿਦਿਆਰਥੀਆਂ ਲਈ ਚਾਹ ਪਕੌੜਿਆਂ ਦਾ ਲੰਗਰ ਸਕੂਲ ਵਿਖੇ ਅਤੁੱਟ ਵਰਤੇਗਾ |

Ad Position 22
No active advertisement
ਪਿਛਲੀ ਖ਼ਬਰ ਭਾਵਿਪ ਵਲੋਂ ਕੀਤਾ ਗਿਆ 'ਗੁਰੂ ਵੰਦਨ ਛਾਤਰ ਅਭਿਨੰਦਨ' ਆਯੋਜਨ <br/> ਅਗਲੀ ਖ਼ਬਰ ਮਾਡਰਨ ਵੈਲੀ ਪਰਿਵਾਰਾਂ ਵਲੋਂ ਸਾਕਾ ਸਰਹਿੰਦ ਦੇ ਸ਼ਹੀਦਾਂ ਦੀ ਯਾਦ 'ਚ 15ਵਾਂ ਖ਼ੂਨਦਾਨ ਕੈਂਪ <br/>
Ad Position 24