ਬਸੀ ਪਠਾਣਾਂ, 21 ਦਸੰਬਰ (ਐਚ.ਐਸ. ਗੌਤਮ)-ਭਾਰਤ ਵਿਕਾਸ ਪ੍ਰੀਸ਼ਦ ਬਸੀ ਪਠਾਣਾਂ ਵਲੋਂ ਪ੍ਰਧਾਨ ਨੀਰਜ ਮਲਹੋਤਰਾ ਦੀ ਪ੍ਰਧਾਨਗੀ ਅਤੇ ਪੋ੍ਰਜੈਕਟ ਚੇਅਰਮੈਨ ਅਨਿਲ ਕੁਮਾਰ ਅਤੇ ਮਨੋਜ ਭੰਡਾਰੀ ਦੀ ਦੇਖਰੇਖ ਹੇਠ ਸੰਤ ਨਾਮਦੇਵ ਮੰਦਰ, ਬਸੀ ਪਠਾਣਾਂ ਵਿਖੇ ਗੁਰੂ ਵੰਦਨ ਛਾਤਰ ਅਭਿਨੰਦਨ ਪੋ੍ਰਜੈਕਟ ਦਾ ਅਯੋਜਨ ਕੀਤਾ ਗਿਆ | ਇਸ ਮੌਕੇ ਸਮਾਜਸੇਵੀ ਪ੍ਰਦੀਪ ਮਲਹੋਤਰਾ ਮੁੱਖ ਮਹਿਮਾਨ ਵਜੋਂ ਅਤੇ ਸਟਾਰ ਇਨਫੋਟੈਕ ਤੋਂ ਭੂਪਿੰਦਰ ਧੀਮਾਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਮੁੱਖ ਮਹਿਮਾਨ ਪ੍ਰਦੀਪ ਮਲਹੋਤਰਾ ਅਤੇ ਭੂਪਿੰਦਰ ਧੀਮਾਨ ਵਲੋਂ ਭਾਰਤ ਮਾਤਾ ਦੇ ਚਿੱਤਰ ਅੱਗੇ ਦੀਪ ਜਲਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਅਤੇ ਸਕੱਤਰ ਰਵਿੰਦਰ ਰਿੰਕੁ ਵਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ ਅਤੇ ਸੂਬਾ ਮੀਤ ਪ੍ਰਧਾਨ ਰਮੇਸ਼ ਮਲਹੋਤਰਾ ਨੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕੀਤੇ ਜਾ ਰਹੇ ਸਮਾਜਸੇਵੀ ਕਾਰਜਾਂ ਬਾਰੇ ਜਾਣੂ ਕਰਵਾਇਆ | ਪ੍ਰਦੀਪ ਮਲਹੋਤਰਾ ਅਤੇ ਭੂਪਿੰਦਰ ਧੀਮਾਨ ਨੇ ਕਿਹਾ ਕਿ ਸ਼ਾਖਾ ਬਸੀ ਪਠਾਣਾਂ ਵਲੋਂ ਗੁਰੂ ਵੰਦਨ ਛਾਤਰ ਅਭਿਨੰਦਨ ਪ੍ਰੋਜੈਕਟ ਦਾ ਵੱਡੇ ਪਧੱਰ ਤੇ ਆਯੋਜਨ ਕਰਨਾ ਸ਼ਲਾਘਾਯੋਗ ਕਦਮ ਹੈ | ਸਾਨੂੰ ਸਾਰਿਆਂ ਨੂੰ ਆਪਣੇ ਗੁਰੂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਪ੍ਰੀਸ਼ਦ ਵਲੋਂ 26 ਸਕੂਲਾਂ ਦੇ 26 ਅਧਿਆਪਕਾਂ ਅਤੇ 40 ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਕੋਆਰਡੀਨੇਟਰ ਬਬਲਜੀਤ ਪਨੇਸਰ ਵਲੋਂ ਆਪਣੇ ਵਿਚਾਰ ਰੱਖੇ ਗਏ | ਸ਼ਾਖਾ ਵਲੋਂ ਸੂਬਾ ਪਧੱਰੀ ਐਸ ਆਈ ਪੀ, ਐਥਕਸ ਅਤੇ ਮੈਂਟਲ ਅਰਥਮੈਟਿਕ ਪਰੋਡਜੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਐਸ਼ਵੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮੀਨਾਕਸ਼ੀ ਸੋਨੀ, ਰਿਤੂ ਮਲਹੋਤਰਾ, ਨਿਧੀ ਭੰਡਾਰੀ, ਸ਼ਸ਼ੀ ਬਾਲਾ,ਨੀਰੂ ਸੋਨੀ, ਨੀਨਾ ਬਾਂਡਾ, ਜ਼ਿਲ੍ਹਾ ਸੰਯੋਜਕ ਬਬਲਜੀਤ ਪਨੇਸਰ, ਖ਼ਜਾਨਚੀ ਪ੍ਰਦੀਪ ਮਲਹੋਤਰਾ, ਭਾਰਤ ਭੂਸ਼ਣ ਸਚਦੇਵਾ, ਸੰਜੀਵ ਸੋਨੀ, ਸੰਪਰਕ ਮੁੱਖੀ ਰਕੇਸ਼ ਗੁਪਤਾ, ਸੇਵਾ ਮੁਖੀ ਵਿਨੋਦ ਸ਼ਰਮਾ, ਵਿਕਰਾਂਤ ਖੁੱਲਰ, ਰੋਹਿਤ ਹਸੀਜਾ, ਰਕੇਸ਼ ਸੋਨੀ, ਧਰਮਿੰਦਰ ਬਾਂਡਾ, ਆਸ਼ੀਸ਼ ਮਲਹੋਤਰਾ, ਮਨੋਜ ਸ਼ਰਮਾ, ਗਗਨ ਸ਼ਰਮਾ, ਰਚਿਤ ਖੁੱਲਰ, ਉਦੇ ਧੀਮਾਨ, ਰਾਜ ਕੁਮਾਰ ਵਧਵਾ, ਅਸ਼ੋਕ ਅਰੋੜਾ, ਪੰਡਿਤ ਨੀਲਮ ਸ਼ਰਮਾ, ਵਿਕਾਸ ਬਾਂਸਲ, ਮਦਨ ਲਾਲ, ਪਰਮਿੰਦਰ ਸਿੰਘ, ਦੀਪਕ ਸ਼ਰਮਾ, ਅਸ਼ੋਕ ਕੁਮਾਰ ਆਦਿ ਮੈਂਬਰ ਹਾਜ਼ਰ ਰਹੇ |