13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

'ਗੋਅ ਗਰੀਨ' ਪ੍ਰੋਜੈਕਟ ਅਧੀਨ ਲਗਵਾਈ ਵਰਕਸ਼ਾਪ <br/>

Ad Position 21
No active advertisement
ਰੁਪਿੰਦਰ ਸਿੰਘ ਹੈਪੀ ਹਲਕਾ ਵਿਧਾਇਕ ਬਸੀ ਪਠਾਣਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ | ਅਜੀਤ ਤਸਵੀਰ <br/> 22-12-2025
ਖਮਾਣੋਂ, 21 ਦਸਬੰਰ (ਜੋਗਿੰਦਰ ਪਾਲ)-ਸਕੂਲ ਆਫ਼ ਐਮੀਨੈਂਸ ਖਮਾਣੋਂ ਕਲਾਂ, ਫ਼ਤਹਿਗੜ੍ਹ ਸਾਹਿਬ ਵਿਖੇ 'ਗੋਅ ਗਰੀਨ' ਪ੍ਰੋਜੈਕਟ ਅਧੀਨ ਇਕ ਵਰਕਸ਼ਾਪ ਲਗਵਾਈ ਗਈ | ਇਹ ਸਮਾਗਮ ਅਭਿਲਾਸ਼ਾ ਫਾਊਾਡੇਸ਼ਨ ਵਲੋਂ , ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਮਿਸ਼ਨ ਲਾਈਫ਼ ਲਈ ਰਾਜ ਨੋਡਲ ਏਜੰਸੀ ਦੀ ਤਕਨੀਕੀ ਅਗਵਾਈ ਹੇਠ ਕਰਵਾਇਆ ਗਿਆ ਸੀ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਰੁਪਿੰਦਰ ਸਿੰਘ ਹੈਪੀ ਹਲਕਾ ਵਿਧਾਇਕ ਬਸੀ ਪਠਾਣਾਂ ਅਤੇ ਸਤਿੰਦਰਪਾਲ ਕੌਰ ਸਿੱਧੂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ | ਇਸ ਦੌਰਾਨ ਪਿ੍ੰਸੀਪਲ ਮਨੋਜ ਕੁਮਾਰ ਪੁਸ਼ਕਰਨਾ ਨੇ ਉਦਾਹਰਣਾਂ ਨਾਲ ਪ੍ਰੇਰਿਤ ਕੀਤਾ ਕਿ ਕਿਵੇਂ ਪਲਾਸਟਿਕ ਮੁਕਤ ਸਮਾਜ ਸਿਹਤ, ਤੰਦਰੁਸਤੀ ਅਤੇ ਵਾਤਾਵਰਣ ਨੂੰ ਬਿਹਤਰ ਬਣਾਉਂਦਾ ਹੈ | ਇਸ ਮੌਕੇ ਪ੍ਰਧਾਨ ਅਭਿਲਾਸ਼ਾ ਫਾਊਾਡੇਸ਼ਨ ਕੁਲਦੀਪ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਵਾਤਾਵਰਣ ਸਿੱਖਿਆ ਪ੍ਰਤੀ ਫਾਊਾਡੇਸ਼ਨ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕੱਪੜੇ-ਬੈਗ ਬਣਾਉਣ ਨੂੰ ਸਿਰਫ਼ ਇਕ ਹੁਨਰ ਵਜੋਂ ਹੀ ਨਹੀਂ ਸਗੋਂ ਉੱਦਮਤਾ ਅਤੇ ਭਾਈਚਾਰਕ ਲੀਡਰਸ਼ਿਪ ਵੱਲ ਇਕ ਕਦਮ ਵਧਾਉਣ ਲਈ ਦੇਖਣ | ਯੋਗ ਗੁਰੂ ਰੀਨਾ ਮੈਥ ਮਿਸਟਰੈਸ, ਖਮਾਣੋਂ ਕਲਾਂ ਨੇ ਸੰਪੂਰਨ ਤੰਦਰੁਸਤੀ ਅਤੇ ਵਾਤਾਵਰਣ ਸੰਭਾਲ ਬਾਰੇ ਇਕ ਸੰਖੇਪ ਸੰਦੇਸ਼ ਸਾਂਝਾ ਕੀਤਾ | ਇਸ ਮੌਕੇ ਮਿਸ ਰਾਜਵੀਰ ਕੌਰ ਦੀ ਅਗਵਾਈ ਵਾਲੀ ਛੇ ਮੈਂਬਰੀ ਇੰਸਟਰਕਟਰ ਟੀਮ ਵਿਚ ਆਤਮਜੀਤ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਕਰਨਵੀਰ ਕੌਰ, ਅਮਨਪ੍ਰੀਤ ਕੌਰ ਅਤੇ ਰਵਜੀਤ ਕੌਰ ਸ਼ਾਮਲ ਸਨ ਜਿਹਨਾਂ ਨੇ 64 ਵਿਦਿਆਰਥੀਆਂ ਸਮੇਤ ਨਾਲ ਲੱਗਦੇ ਪਿੰਡਾਂ ਦੇ 14 ਅਤੇ ਸਕੂਲ ਈਕੋ-ਕਲੱਬ ਦੇ 20 ਸ਼ਾਮਲ ਹਨ ਨੂੰ ਸਿਲਾਈ ਮਸ਼ੀਨਾਂ 'ਤੇ ਮੁੜ ਵਰਤੋਂ ਯੋਗ ਕੱਪੜੇ ਦੇ ਥੈਲਿਆਂ ਨੂੰ ਮਾਪਣ, ਡਰਾਫਟ ਕਰਨ, ਕੱਟਣ ਅਤੇ ਸਿਲਾਈ ਕਰਨ 'ਚ ਮਾਰਗਦਰਸ਼ਨ ਕੀਤਾ | ਇਸ ਮੌਕੇ ਭਾਗ ਲੈਣ ਵਾਲਿਆਂ ਨੇ ਪਲਾਸਟਿਕ ਬੈਗਾਂ ਵਿਦਿਆਰਥੀਆਂ ਅਤੇ ਪਤਵੰਤਿਆਂ ਨੇ ਸਕੂਲ ਦੇ ਈਕੋ-ਗਾਰਡਨ 'ਚ ਪੌਦੇ ਲਗਾਉਣ ਲਈ ਹੱਥ ਮਿਲਾਇਆ, ਜਿਸ ਨਾਲ ਇਸ ਪ੍ਰੋਗਰਾਮ ਦੇ ਸਥਿਰਤਾ ਅਤੇ ਵਾਤਾਵਰਣ ਸੰਭਾਲ ਦੇ ਥੀਮ ਨੂੰ ਹੋਰ ਮਜ਼ਬੂਤੀ ਮਿਲੀ | ਸਕੂਲ ਆਫ਼ ਐਮੀਨੈਂਸ, ਖਮਾਣੋਂ ਕਲਾਂ, ਫ਼ਤਹਿਗੜ੍ਹ ਸਾਹਿਬ ਦੇ ਪਿ੍ੰਸੀਪਲ ਮਨੋਜ ਕੁਮਾਰ ਪੁਸ਼ਕਰਨਾ ਨੇ ਪ੍ਰੋਗਰਾਮ ਨੂੰ ਸਫਲ

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਚੋਣਾਂ ਜਿੱਤਣ 'ਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ-ਗੁਰਮੀਤ ਸਿੰਘ ਗੰਢੂਆਂ <br/> ਅਗਲੀ ਖ਼ਬਰ ਭਾਵਿਪ ਵਲੋਂ ਕੀਤਾ ਗਿਆ 'ਗੁਰੂ ਵੰਦਨ ਛਾਤਰ ਅਭਿਨੰਦਨ' ਆਯੋਜਨ <br/>
Ad Position 24