ਬਸੀ ਪਠਾਣਾਂ, 21 ਦਸੰਬਰ (ਐਚ.ਐਸ. ਗੌਤਮ)-ਪੰਚਾਇਤ ਸੰਮਤੀਆਂ ਜ਼ਿਲਾ ਪਰਿਸ਼ਦ ਚੋਣਾਂ ਵਿਚ ਹੋਈ 'ਆਪ' ਦੀ ਇਤਿਹਾਸਿਕ ਜਿੱਤ ਹੋਣ ਤੋਂ ਬਾਅਦ ਬਸੀ ਪਠਾਣਾਂ ਹਲਕੇ 'ਚ 'ਆਪ' ਵਰਕਰਾਂ ਅਤੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਹੈ, ਜਿਸ ਜਿੱਤ ਦਾ ਸਿਹਰਾ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਜਾਂਦਾ ਹੈ ਜੋ ਲੰਮੇ ਸਮੇਂ ਦੀ ਉਨ੍ਹਾਂ ਦੀ ਮਿਹਨਤ ਸਦਕਾ ਸੰਭਵ ਹੋ ਸਕਿਆ ਹੈ | ਇਹ ਗੱਲ ਗੁਰਮੀਤ ਸਿੰਘ ਗੰਢੂਆਂ ਨੇ ਪੱਤਰਕਾਰਾਂ ਨੂੰ ਕਹੀ | ਉਨ੍ਹਾਂ ਦੱਸਿਆ ਕਿ ਉਹ ਹਾਜੀਪੁਰ ਦੋ ਤੋਂ ਬਲਾਕ ਸੰਮਤੀ ਚੋਣਾਂ 'ਚ 706 ਵੋਟਾਂ ਦੇ ਫਰਕ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਜਿੱਤੇ ਹਨ | ਜੋ ਇਸ ਗੱਲ ਦਾ ਸਬੂਤ ਹੈ ਕਿ ਪਿੰਡਾਂ ਦੇ ਲੋਕਾਂ ਨੇ ਇਮਾਨਦਾਰੀ ਸੋਚ ਵਾਲੀ ਰਾਜਨੀਤੀ ਨੂੰ ਤਰਜੀਹ ਦਿੰਦੇ ਹੋਏ 'ਆਪ' ਦਾ ਸਾਥ ਦਿੱਤਾ | ਗੰਢੂਆਂ ਨੇ ਇਲਾਕੇ ਦੀ ਜਨਤਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਪਣੇ ਹਲਕੇ ਦੇ ਪਿੰਡਾਂ ਦਾ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਕਰਵਾਉਣ ਲਈ ਅਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਵਿੱਚ ਹਰ ਵਕਤ ਹਾਜ਼ਰ ਹੋਵਾਂਗਾ ਅਤੇ ਪਿੰਡਾਂ ਦੀ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ, ਸੜਕਾਂ, ਪੀਣ ਵਾਲੇ ਪਾਣੀ, ਸਫਾਈ ਸਿਹਤ, ਸੇਵਾਵਾਂ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਮੇਰੀ ਪਹਿਲੀ ਤਰਜੀਹ ਹੋਵੇਗੀ |