ਖਮਾਣੋਂ, 21 ਦਸੰਬਰ (ਜੋਗਿੰਦਰ ਪਾਲ)-ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਖਮਾਣੋਂ ਫਿਊਲ ਸ਼ਾਪੀ ਵਲੋਂ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ਸੰਦੀਪ ਕੁਮਾਰ ਨੇ ਦੱਸਿਆ ਕਿ ਵੀਨਾ ਚਹਿਲ ਦੀ ਅਗਵਾਈ ਹੇਠ ਲਗਵਾਏ ਇਸ ਖ਼ੂਨਦਾਨ ਕੈਂਪ ਦੌਰਾਨ ਸੁਹਾਣਾ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਨੇ 50 ਦੇ ਕਰੀਬ ਯੂਨਿਟ ਖ਼ੂਨ ਇਕੱਤਰ ਕੀਤਾ | ਇਸ ਮੌਕੇ ਵੀਨਾ ਚਹਿਲ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਰਲ਼ ਮਿਲ ਕੇ ਖ਼ੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਲੋੜਵੰਦ ਦੀ ਸਹਾਇਤਾ ਕੀਤੀ ਜਾ ਸਕੇ ਅਤੇ ਉਨ੍ਹਾਂ ਕੈਂਪ ਦੌਰਾਨ ਖ਼ੂਨਦਾਨ ਕਰਨ ਵਾਲੇ ਸਮੂਹ ਵਿਅਕਤੀਆਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਨੌਜਵਾਨ ਸਰਬਜੀਤ ਸਿੰਘ ਪਾਲ ਟਾਇਰ ਸਰਵਿਸ ਨੇ ਵੀ ਖ਼ੂਨਦਾਨ ਕੀਤਾ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖ਼ੂਨਦਾਨ ਕੈਂਪ ਲਾਉਣ ਤਾਂ ਜੋ ਨੌਜਵਾਨਾਂ 'ਚ ਹੋਰ ਵੀ ਉਤਸ਼ਾਹ ਪੈਦਾ ਹੋ ਸਕੇ | ਇਸ ਮੌਕੇ ਖ਼ੂਨਦਾਨੀਆਂ ਲਈ ਵਧੀਆ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਵੇਰਕਾ ਦੇਸੀ ਘੀ ਦੇ ਡੱਬੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਕੈਂਪ ਵਿਚ ਦੀਪਕ ਵਰਮਾ, ਅਜੇ ਗੁਪਤਾ, ਸਾਹਿਲ ਪਪਨੇਜਾ, ਪਿ੍ੰਸ ਅਪਨੇਜਾ, ਵਿੱਕੀ ਪਪਨੇਜਾ, ਰਵਿੰਦਰ ਕੈਂਥ, ਕਿ੍ਸ਼ਨ ਮੁਖੀਜਾ, ਨਿਸ਼ਾਂਤ ਗੁਪਤਾ, ਅਸ਼ੋਕ ਕੁਮਾਰ ਉਘੇ ਖ਼ੂਨਦਾਨੀ, ਮੱਖਣ ਸ਼ਿਆਮ, ਸੁਖਵੀਰ ਸਿੰਘ ਕਾਟੀ, ਰਿੰਕੂ, ਵਰਿੰਦਰ, ਖ਼ੁਸ਼ ਖਮਾਣੋਂ, ਸਰਬਜੀਤ ਸਿੰਘ, ਵਿਵੇਕ ਜੈਨ, ਸੰਜੀਵ ਕਾਲੜਾ, ਦੀਪਕ ਰਾਜੂ ਅਤੇ ਦੀਦਾਰ ਸਿੰਘ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ |