12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸ਼ਹੀਦਾਂ ਨੂੰ ਸਮਰਪਿਤ ਪੈਦਲ ਯਾਤਰਾ ਦੌਰਾਨ ਡਾ. ਮਨੋਹਰ ਸਿੰਘ ਦਾ ਪਿੰਡਾਂ ਵਿਚ ਭਰਵਾਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 22-12-2025
ਖਮਾਣੋਂ, 21 ਦਸੰਬਰ (ਮਨਮੋਹਣ ਸਿੰਘ ਕਲੇਰ)-ਹਲਕਾ ਬਸੀ ਪਠਾਣਾਂ ਦੇ ਸ਼ਹਿਰ ਬਸੀ ਪਠਾਣਾਂ, ਖਮਾਣੋਂ ਅਤੇ ਹਲਕੇ ਦੇ ਸਾਰੇ ਪਿੰਡਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਯਾਤਰਾ ਅੱਜ ਇਤਿਹਾਸਿਕ ਗੁਰਦੁਆਰਾ ਸਾਹਿਬ ਉੱਚਾ ਪਿੰਡ ਸੰਘੋਲ ਤੋਂ ਸ਼ੁਰੂਆਤ ਕੀਤੀ ਗਈ | ਜਿਸ ਦੌਰਾਨ ਸਾਬਕਾ ਸਰਪੰਚ ਰਾਕੇਸ਼ ਕੁਮਾਰ, ਯੂਥ ਆਗੂ ਹਰੀਸ਼ ਸ਼ਰਮਾ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਡਾ. ਮਨੋਹਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਯਾਤਰਾ ਹਲਕੇ ਦੇ ਵੱਖ-ਵੱਖ ਪਿੰਡ 'ਚ ਪਹੁੰਚਣ ਵਾਲੀ ਯਾਤਰਾ ਦੀ ਸ਼ੁਰੂਆਤ 29 ਨਵੰਬਰ ਨੂੰ ਪਿੰਡ ਨੰਦਪੁਰ ਕਲੌੜ ਤੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੋਂ ਉਪਰੰਤ ਸ਼ੁਰੂ ਹੋਈ ਸੀ ਅਤੇ ਦੂਜੇ ਪੜਾਅ ਵਿਚ 23 ਪਿੰਡ ਕਵਰ ਕਰਕੇ ਬਲਾਕ ਸੰਮਤੀ ਚੋਣਾਂ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ | ਤੀਜੇ ਪੜਾਅ ਤਹਿਤ ਸੈਂਕੜੇ ਲੋਕਾਂ ਨੇ ਯਾਤਰਾ ਵਿਚ ਭਾਗ ਲਿਆ ਅਤੇ ਰਸਤੇ ਵਿਚ ਸੰਗਤਾਂ ਵੱਲੋਂ ਸ਼ਬਦ ਗਾਇਨ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ ਗਿਆ | ਇਸ ਯਾਤਰਾਂ ਦਾ ਵੱਖ-ਵੱਖ ਪਿੰਡਾਂ ਦੇ ਵਾਸੀਆਂ ਨੇ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ ਅਤੇ ਸੰਗਤਾਂ ਵਲੋਂ ਸਤਿਨਾਮ ਵਾਹਿਗੁਰੂ ਦੇ ਜਾਪ ਕੀਤੇ ਗਏ | ਯਾਤਰਾ ਪਿੰਡ ਬਾਠਾਂ ਕਲਾਂ, ਬਾਠਾਂ ਖ਼ੁਰਦ, ਨੰਗਲਾਂ, ਭਾਂਬਰੀ, ਠੀਕਰੀਵਾਲ, ਭੁੱਟਾ, ਰਿਆ, ਭਾਮੀਆਂ, ਦੁਲਵਾਂ, ਢੋਲੇਵਾਲ, ਖੇੜੀ ਨੌਧ ਸਿੰਘ, ਹਰਗਣਾਂ, ਸੁਹਾਵੀ, ਬੁਰਜ ਅਤੇ ਲੋਹਾਰ ਮਾਜਰਾ ਵਿਚੋਂ ਨਿਕਲੀ ਜਿੱਥੇ ਪਿੰਡ ਵਾਸੀਆਂ ਵਲੋਂ ਥਾਂ-ਥਾਂ ਤੇ ਯਾਤਰਾ ਦਾ ਸਵਾਗਤ ਕਰਦਿਆਂ ਡਾ. ਮਨੋਹਰ ਸਿੰਘ ਨੂੰ ਸਿਰੋਪਾਉ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੀਨੀਅਰ ਕਾਂਗਰਸ ਨੇਤਾ ਰਵਿੰਦਰ ਸਿੰਘ ਰਾਣਾ, ਬਸੀ ਪਠਾਣਾਂ ਕੌਂਸਲਰ ਕਰਮਜੀਤ ਸਿੰਘ ਢੀਂਡਸਾ, ਸਾਬਕਾ ਸਰਪੰਚ ਗੁਰਦੀਪ ਸਿੰਘ ਦੀਪਾ, ਸਾਬਕਾ ਸਰਪੰਚ ਮਨਜੀਤ ਸਿੰਘ ਨੰਦਪੁਰ, ਗੁਰਪ੍ਰੀਤ ਸਿੰਘ ਪਨੈਚਾਂ, ਮਨਦੀਪ ਮਾਜਰੀ, ਰਵੀ ਥਾਬਲਾਂ, ਗੁਰੀ ਮਹਿਦੂਦਾਂ, ਜ਼ਿਲ੍ਹਾ ਕਾਂਗਰਸ ਮੀਤ ਪ੍ਰਧਾਨ ਭੀਮ ਚੰਦ ਸ਼ੁਕਲਾ, ਸੁੱਖੀ ਬਦੇਸ਼ਾਂ , ਗੁਰਪ੍ਰੀਤ ਸਿੰਘ ,ਮੰਗਾ ਸਿੰਘ, ਭਿੰਦਾ, ਰਾਮਪਾਲ, ਬਹਾਦਰ ਸਿੰਘ, ਸਾਹਿਲ ਰਾਣਾ, ਨਵੀਂ, ਰਾਜੇਸ਼ ਤੇ ਫੌਜੀ ਰਾਣਾ , ਸਰਪੰਚ ਚਰਨਜੀਤ ਸਿੰਘ, ਦਵਿੰਦਰ ਸਿੰਘ, ਰਾਜਵੰਤ ਸਿੰਘ, ਜਗਦੀਪ ਸਿੰਘ, ਗੁਰਜਪ ਸਿੰਘ, ਸੁਖਦੇਵ ਸਿੰਘ, ਜਸਪਾਲ ਸਿੰਘ, ਹਰਚੰਦ ਸਿੰਘ ਅਤੇ ਸੁਖਜਿੰਦਰ ਸਿੰਘ , ਸਾਬਕਾ ਚੇਅਰਮੈਨ ਵਰਿੰਦਰਪਾਲ ਸਿੰਘ ਵਿੱਕੀ , ਸਰਪੰਚ ਸਤਨਾਮ ਸਿੰਘ, ਸਾਬਕਾ ਸਰਪੰਚ ਗੁਰਜੀਤ ਸਿੰਘ, ਸੁਖਵਿੰਦਰ ਸਿੰਘ ਭੜੀ, ਮਨਪ੍ਰੀਤ ਸਿੰਘ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਜਗਦੇਵ ਕਲਾਂ ਵਿਖੇ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ <br/> ਅਗਲੀ ਖ਼ਬਰ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਲਾਇਆ ਖ਼ੂਨਦਾਨ ਕੈਂਪ <br/>
Ad Position 24