19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸ਼ਹੀਦਾਂ ਨੂੰ ਸਮਰਪਿਤ ਪੈਦਲ ਯਾਤਰਾ 'ਚ ਸ਼ਾਮਿਲ ਹੋਣ ਲਈ ਚੰਨੀ ਅੱਜ ਬਸੀ ਪਠਾਣਾਂ ਪਹੁੰਚਣਗੇ

Ad Position 21
No active advertisement
ਅਜੀਤ ਡੈਸਕ 24-12-2025
ਖਮਾਣੋਂ, 23 ਦਸੰਬਰ (ਮਨਮੋਹਣ ਸਿੰਘ ਕਲੇਰ)-ਹਲਕਾ ਬਸੀ ਪਠਾਣਾਂ ਤੇ ਖਮਾਣੋਂ ਦੇ ਸਾਰੇ ਪਿੰਡਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਾਂਗਰਸ ਪਾਰਟੀ ਆਗੂ ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਪਿੰਡ ਪਿੰਡ ਦੀ ਯਾਤਰਾ ਦੇ ਆਖਰੀ ਪੜਾਅ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ | ਇਸ ਮੌਕੇ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਸਾਡੀ ਸਾਂਝ ਸੰਸਥਾ ਵਲੋਂ ਪਹਿਲੀ ਵਾਰ ਕਰਵਾਈ ਗਈ ਹੈ | ਇਸ ਯਾਤਰਾ ਤਹਿਤ ਰੋਜ਼ਾਨਾ ਬਾਰਾਂ ਤੋਂ ਪੰਦਰਾਂ ਪਿੰਡਾਂ ਵਿਚ ਇਕ ਜਥੇ ਰੂਪ ਵਿਚ ਪੈਦਲ ਚੱਲ ਕੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਯਾਦ ਤੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਸਿੱਜਦਾ ਕੀਤਾ | ਉਨ੍ਹਾਂ ਦੱਸਿਆ ਕਿ ਆਖ਼ਰੀ ਪੜਾਅ ਵਿਚ ਸ਼ਹੀਦੀ ਸਭਾ ਤੋਂ ਪਹਿਲਾਂ ਸੰਗਤਾਂ ਨਾਲ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਯਾਤਰਾ ਦੀ ਸਮਾਪਤੀ ਹੋਵੇਗੀ, ਜਿਸ ਵਿਚ ਪਿੰਡਾਂ ਵਿਚ ਲੋਕਾਂ ਵਲੋਂ ਯਾਤਰਾ ਨਾਲ ਜੁੜਨ ਤੇ ਲੰਗਰ ਲਗਾਉਣ ਲਈ ਸੰਗਤਾਂ ਦਾ ਧੰਨਵਾਦ ਵੀ ਕੀਤਾ | ਸੀਨੀਅਰ ਕਾਂਗਰਸ ਨੇਤਾ ਓਮ ਪ੍ਰਕਾਸ਼ ਤਾਂਗੜੀ, ਕੌਂਸਲਰ ਕਰਮਜੀਤ ਸਿੰਘ ਢੀਂਡਸਾ, ਸਾਬਕਾ ਕੌਂਸਲ ਪ੍ਰਧਾਨ ਰਮੇਸ਼ ਕੁਮਾਰ ਗੁਪਤਾ, ਵਰਿੰਦਰਪਾਲ ਸਿੰਘ ਵਿੰਕੀ, ਰਵਿੰਦਰ ਸਿੰਘ ਰਾਣਾ ਮਨੈਲਾ, ਸਾਬਕਾ ਸਰਪੰਚ ਗੁਰਦੀਪ ਸਿੰਘ ਦੀਪਾ, ਸਾਬਕਾ ਸਰਪੰਚ ਮਨਜੀਤ ਸਿੰਘ ਨੰਦਪੁਰ, ਗੁਰਪ੍ਰੀਤ ਸਿੰਘ ਪਨੈਚਾਂ, ਮਨਦੀਪ ਮਾਜਰੀ, ਰਵੀ ਥਾਬਲਾਂ, ਗੁਰੀ ਮਹਿਦੂਦਾਂ, ਜ਼ਿਲ੍ਹਾ ਮੀਤ ਪ੍ਰਧਾਨ ਭੀਮ ਚੰਦ ਸ਼ੁਕਲਾ, ਸੁੱਖੀ ਬਦੇਸ਼ਾ, ਜਗਦੀਪ ਸਿੰਘ ਭਾਂਬਰੀ, ਗੁਰਜੱਪ ਸਿੰਘ, ਲੱਕੀ ਧੀਮਾਨ, ਸਰਪੰਚ ਜਸਪਾਲ ਸਿੰਘ ਰਸੂਲਪੁਰ, ਭੁਪਿੰਦਰ ਸਿੰਘ ਹੁਸੈਨਪੁਰ, ਜਗਤਾਰ ਸਿੰਘ ਮੈੜਾਂ, ਗੁਰਮੀਤ ਸਿੰਘ ਭੁੱਚੋ, ਹਰੀਸ਼ ਸੰਘੋਲ, ਅਮਨ ਧੁੰਦਾ, ਲਖਬੀਰ ਸਿੰਘ ਵਜੀਦਪੁਰ, ਜਸਦੀਪ ਸਿੰਘ ਬਹੇੜ੍ਹ, ਹਰਤੇਜ ਸਿੰਘ ਮਸੂਦਪੁਰ, ਵਰਿੰਦਰ ਕਲੌਂਦੀ, ਕੁਲਵੀਰ ਸਿੰਘ ਸ਼ੇਰਗੜ੍ਹ ਬਾੜਾ, ਪਿੰਕੂ ਰਾਣਾ ਚੁੰਨੀ, ਹਰਨੇਕ ਸਿੰਘ ਖਮਾਣੋਂ, ਦਲਜੀਤ ਸਿੰਘ ਨਾਮਧਾਰੀ, ਬਲਵਿੰਦਰ ਚੰੁਨੀ, ਬਲਵਿੰਦਰ ਰੈਲੋਂ, ਜਸ਼ਨ ਧਨੌਲਾ, ਕੇਸਰ ਸਿੰਘ ਹਵਾਰਾ ਕਲਾਂ, ਸਰਪੰਚ ਜਸਵਿੰਦਰ ਸਿੰਘ ਮੁਸਤਫਾਬਾਦ, ਕਿਸ਼ੋਰੀ ਲਾਲ, ਜੋਗਾ ਸਿੰਘ ਕੋਟਲਾ ਮਸੂਦ, ਸੁਖਵਿੰਦਰ ਸਿੰਘ ਭੜੀ, ਸਾਬਕਾ ਯੂਥ ਪ੍ਰਧਾਨ ਮਨਪ੍ਰੀਤ ਸਿੰਘ ਪੀਤਾ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਲੋਹਾਰ ਮਾਜਰਾ ਨੇ ਸਾਂਝੇ ਬਿਆਨ ਵਿਚ ਆਖਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹਲਕਾ ਬਸੀ ਪਠਾਣਾਂ ਵਿਚ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੁਆਰਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਉਣ ਦਾ ਸ਼੍ਰੋਮਣੀ ਅਕਾਲੀ ਦਲ ਵ... ਅਗਲੀ ਖ਼ਬਰ ਰਾਜਨੀਤਿਕ ਅਣਦੇਖੀ ਕਾਰਨ ਹਰ ਖੇਤਰ 'ਚ ਲਗਾਤਾਰ ਪਛੜਦਾ ਜਾ ਰਿਹਾ ਹੈ ਪੰਜਾਬ- ਕਰਹੇੜੀ
Ad Position 24