ਫ਼ਤਹਿਗੜ੍ਹ ਸਾਹਿਬ, 23 ਦਸੰਬਰ (ਰਾਜਿੰਦਰ ਸਿੰਘ)-ਮਸ਼ਹੂਰ ਸੂਫ਼ੀ ਗਾਇਕ ਪੂਰਨ ਸ਼ਾਹਕੋਟੀ ਦੀ ਮੌਤ 'ਤੇ ਇਸ ਇਲਾਕੇ ਦੇ ਬਹੁਤ ਸਾਰੇ ਸੰਗੀਤ ਪ੍ਰੇਮੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਜਿਨ੍ਹਾਂ ਵਿਚ ਇੰਦਰਜੀਤ ਸਿੰਘ ਬਠਲਾ, ਐਡਵੋਕੇਟ ਜੇ. ਪੀ. ਐੱਸ ਬੱਤਰਾ, ਅਨੁਪਮ ਸ਼ਰਮਾ, ਸੰਜੀਵ ਭਾਰਦਵਾਜ, ਜਸਵਿੰਦਰ ਸਿੰਘ ਜੱਸੀ, ਸੁਖਵੀਰ ਸਿੰਘ ਸੁੱਖੀ, ਮੋਹਨ ਸਿੰਘ ਭੱਟਮਾਜਰਾ, ਨਰਿੰਦਰ ਕੋਸ਼ਲ, ਗੁਰਸ਼ਰਨ ਸਿੰਘ ਮਸਕੀਨ, ਅਵਤਾਰ ਸਿੰਘ ਜੱਸਲ, ਜਤਿੰਦਰ ਕੁਮਾਰ, ਪ੍ਰੀਤਇੰਦਰ ਸਿੰਘ ਸਹਿਜ, ਕਿਸ਼ੋਰ ਕੁਮਾਰ ਫੈਨਜ਼ ਐਂਡ ਚੈਰੀਟੇਬਲ ਕਲੱਬ ਸਰਹਿੰਦ ਦੇ ਪ੍ਰਧਾਨ ਬਲਜੀਤ ਸਿੰਘ, ਪਰਮਿੰਦਰ ਸਿੰਘ ਪੰਮੀ, ਗਗਨਦੀਪ, ਕੇਵਲ ਕ੍ਰਿਸ਼ਨ, ਮੰਗਤ ਰਾਮ, ਮਨਪ੍ਰੀਤ ਸਿੰਘ ਸ਼ਾਹੀ, ਸ਼ਾਮਿਲ ਸਨ | ਇਸ ਮੌਕੇ ਸੰਗੀਤ ਨਾਲ ਜੁੜੇ ਉਕਤ ਵਿਅਕਤੀਆਂ ਨੇ ਆਖਿਆ ਕਿ ਸੂਫ਼ੀ ਗਾਇਕ ਪੂਰਨ ਸ਼ਾਕੋਟੀ ਨੇ ਸੰਗੀਤ ਜਗਤ ਨੂੰ ਜਿੱਥੇ ਬਹੁਤ ਸਾਰੇ ਨਾਮੀ ਗਾਇਕ ਦਿੱਤੇ, ਉੱਥੇ ਆਪਣੀ ਸੂਫ਼ੀ ਗਾਇਕੀ ਰਾਹੀਂ ਲੱਖਾਂ ਲੋਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਈ |