ਫ਼ਤਹਿਗੜ੍ਹ ਸਾਹਿਬ, 23 ਦਸੰਬਰ (ਪੱਤਰ ਪ੍ਰੇਰਕ)-ਬਲਾਕ ਸਰਹਿੰਦ ਦੇ ਜ਼ੋਨ ਨੰ. 12 ਹੱਲੋਤਾਲੀ ਤੋਂ ਜੇਤੂ ਬਲਾਕ ਸੰਮਤੀ ਮੈਂਬਰ ਬੀਬੀ ਹਰਦੀਪ ਕੌਰ, ਪਤਨੀ 'ਆਪ' ਆਗੂ ਲਖਵਿੰਦਰ ਸਿੰਘ ਜਾਗੋ ਦਾ ਵੱਖ-ਵੱਖ ਪਿੰਡਾਂ ਦੇ ਨੁਮਾਇੰਦਿਆਂ ਵਲੋਂ ਜਿੱਤਣ ਤੇ ਸਨਮਾਨ ਕੀਤਾ ਗਿਆ | ਇਸ ਮੌਕੇ 'ਆਪ' ਆਗੂ ਜਾਗੋ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੇ ਧੰਨਵਾਦੀ ਹਨ, ਜਿਨ੍ਹਾਂ ਦੁਆਰਾ ਬਲਾਕ ਸੰਮਤੀ ਚੋਣਾਂ 'ਚ ਉਨ੍ਹਾਂ ਦੀ ਪਤਨੀ ਨੂੰ ਉਮੀਦਵਾਰ ਬਣਾ ਕੇ ਲੋਕਾਂ ਦਾ ਭਰਵਾਂ ਫਤਵਾ ਦਿਵਾਇਆ ਗਿਆ | ਇਸ ਮੌਕੇ ਉਨ੍ਹਾਂ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ ਤੇ ਵੱਖ-ਵੱਖ ਪਿੰਡਾਂ 'ਚ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਜੀਤਾ ਰਾਮ, ਜਗਤਾਰ ਸਿੰਘ, ਰਾਮ ਲਾਲ, ਬਲਵੀਰ ਸਿੰਘ, ਫੱਤਾ ਰਾਮ, ਅਮਰੀਕ ਸਿੰਘ, ਭਜਨ ਸਿੰਘ, ਕਰਤਾਰ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਪੰਚ ਕਸ਼ਮੀਰ ਸਿੰਘ, ਠੇਕੇਦਾਰ ਜਸਪਾਲ ਸਿੰਘ, ਰੋਹੀ ਰਾਮ, ਸਾਬਕਾ ਸਰਪੰਚ ਬਲਵੀਰ ਸਿੰਘ, ਰਾਮ ਪ੍ਰਤਾਪ, ਲਖਵੀਰ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ, ਪੰਚ ਬਲਜੀਤ ਕੌਰ, ਪੰਚ ਲਾਡੀ, ਪੰਚ ਫੱਤੀ, ਸਰਪੰਚ ਅਮਨਦੀਪ ਸਿੰਘ, ਸਾਬਕਾ ਸਰਪੰਚ ਅਮਰ ਸਿੰਘ, ਸਾਬਕਾ ਪ੍ਰਧਾਨ ਬਲਕਾਰ ਸਿੰਘ, ਪ੍ਰਧਾਨ ਪਾਲ ਸਿੰਘ, ਗੁਰਪ੍ਰੀਤ ਰਾਏ, ਸਾਬਕਾ ਸਰਪੰਚ ਅਵਤਾਰ ਸਿੰਘ, ਜੱਗੀ ਸਰਪੰਚ, ਸਤਨਮਾ ਸਿੰਘ ਸਰਪੰਚ, ਅਵਤਾਰ ਸਿੰਘ ਸਰਪੰਚ, ਅਰਸ਼ਦੀਪ ਸਿੰਘ ਟੀਨਾ, ਗੁਰਪ੍ਰੀਤ ਸਿੰਘ ਭਿੰਡਰ, ਸਵਰਨਾ ਸਿੰਘ, ਸਰਪੰਚ ਗੁਰਮੀਤ ਸਿੰਘ, ਜਸਵੀਰ ਸਿੰਘ ਬਾਵਾ, ਪੰਚ ਬੰਤ ਸਿੰਘ, ਕੁਲਵੰਤ ਰਾਏ, ਕੁਲਦੀਪ ਸਿੰਘ, ਈਸ਼ਵਰ ਸਿੰਘ, ਅਮਰੀਕ ਸਿੰਘ, ਵਕੀਲ ਪ੍ਰੇਮ ਚੰਦ ਜੋਨੀ ਆਦਿ ਦੁਆਰਾ ਵੱਖ-ਵੱਖ ਪਿੰਡਾਂ 'ਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ |