ਖਮਾਣੋਂ, 30 ਦਸੰਬਰ (ਜੋਗਿੰਦਰ ਪਾਲ)-ਸੀਨੀਅਰ ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ ਸਾਬਕਾ ਐੱਸ. ਐੱਮ. ਓ. ਨੇ ਬੰਗਲਾਦੇਸ਼ ਵਿਚ ਹਿੰਦੂਆਂ ਪ੍ਰਤੀ ਨਫ਼ਰਤ ਅਤੇ ਭਾਰਤ ਦੇ ਬੰਗਲਾਦੇਸ਼ ਨਾਲ ਵਿਗੜੇ ਸਬੰਧ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਚੁੱਕੇ ਕਈ ਕਦਮਾਂ ਨਾਲ ਬੰਗਲਾਦੇਸ਼ ਵਿਚ ਹਿੰਦੂਆਂ ਪ੍ਰਤੀ ਨਫ਼ਰਤ ਭਰੀ ਹੈ | ਭਾਰਤ ਨੇ ਉਨ੍ਹਾਂ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਦਿੱਲੀ ਵਿਚ ਪਨਾਹ ਦਿੱਤੀ ਜਦੋਂ ਬੰਗਲਾਦੇਸ਼ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ, ਉਸ ਨੂੰ ਦੇਸ਼ ਛੱਡਣਾ ਪਿਆ, ਜਿਸ ਨਾਲ ਉੱਥੋਂ ਦੇ ਲੋਕਾਂ ਅਤੇ ਸਿਆਸੀ ਪਾਰਟੀਆਂ ਨੇ ਭਾਰਤ ਦਾ ਉਨ੍ਹਾਂ ਦੇ ਮਾਮਲਿਆਂ 'ਚ ਛੇੜਖ਼ਾਨੀ ਤੇ ਦਖ਼ਲਅੰਦਾਜ਼ੀ ਕਰਨਾ ਦੱਸਿਆ | ਸਮੇਂ-ਸਮੇਂ ਸਿਰ ਭਾਜਪਾ ਦੇ ਲੀਡਰਾਂ ਦੇ ਬੰਗਲਾਦੇਸ਼ ਵਿਰੋਧੀ ਭਾਸ਼ਣ ਅਤੇ ਭਾਜਪਾ ਵਲੋਂ ਨਵੇਂ ਬਣਾਏ ਕਾਨੂੰਨ ਸਿਟੀਜ਼ਨ ਅਮੈਡਮੈਂਟ ਐਕਟ, ਜਿਸ ਨੂੰ ਕਿ ਬੰਗਲਾਦੇਸ਼ ਵਿਰੋਧੀ ਤੇ ਮੁਸਲਿਮ ਵਿਰੋਧੀ ਸਮਝਿਆ ਜਾਂਦਾ ਹੈ | ਡਾ. ਚੌਹਾਨ ਨੇ ਕਿਹਾ ਕਿ ਭਾਜਪਾ ਨੂੰ ਆਪਣੀ ਨੀਤੀਆਂ ਬਾਰੇ ਮੰਥਨ ਕਰਨਾ ਚਾਹੀਦਾ ਹੈ |