ਮਾਰਕੁਟਾਈ ਦੇ ਦੋਸ਼ ਹੇਠ ਚਾਰ ਵਿਅਕਤੀਆਂ ਅਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਅਜੀਤ ਡੈਸਕ
01-06-2025
ਘਰ ਦੇ ਬਾਹਰ ਖੜ੍ਹੀ ਸਕੂਟੀ ਚੋਰੀ
ਬਟਾਲਾ, 31 ਮਈ (ਰਾਕੇਸ਼ ਰੇਖੀ)-ਸ਼ਹਿਰ ਦੇ ਮੁਹੱਲਾ ਖੰਡਾ ਖੋਲਾ ਦੇ ਇਕ ਘਰ ਬਾਹਰ ਖੜੀ ਕੀਤੀ ਗਈ ਸਕੂਟੀ ਚੋਰੀ ਹੋ ਗਈ | ਅੱਚਲੀ ਗੇਟ ਦੇ ਰਹਿਣ ਵਾਲੇ ਕੰਵਲਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਆਪਣੀ ਐਕਟਿਵਾ ਸਕੂਟੀ ਪੀ.ਬੀ.18-ਜੈੱਡ6511 ਆਪਣੀ ਹਵੇਲੀ ਦੇ ਬਾਹਰ ਰਾਤ ਨੂੰ ਖੜੀ ਕੀਤੀ ਸੀ | 30 ਮਈ ਨੂੰ ਸਵੇਰੇ ਉਸ ਨੇ ਦੇਖਿਆ ਕਿ ਉਸ ਦੀ ਸਕੂਟੀ ਚੋਰੀ ਹੋ ਚੁੱਕੀ ਸੀ | ਚੋਰੀ ਦੀ ਸੂਚਨਾ ਥਾਣਾ ਸਿਟੀ ਵਿਚ ਦਰਜ ਕਰਵਾਈ ਗਈ | ਏ. ਐੱਸ. ਆਈ. ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਨਾਮਾਲੂਮ ਚੋਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਆਸ-ਪਾਸ ਦੇ ਸੀ. ਸੀ. ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ |