26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਤਿਗੁਰੂ ਕਬੀਰ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸੰਬੰਧੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 02-06-2025
ਧਾਰੀਵਾਲ, 1 ਜੂਨ (ਸਵਰਨ ਸਿੰਘ)-ਕ੍ਰਾਂਤੀਕਾਰੀ ਬਾਣੀ ਦੇ ਰਚੇਤਾ ਮਹਾਨ ਰਹਿਬਰ ਸਤਿਗੁਰੂ ਕਬੀਰ ਦਾ 627ਵਾਂ ਪ੍ਰਕਾਸ਼ ਪੁਰਬ ਮਨਾਉਣ ਅਤੇ ਪ੍ਰਭਾਤ ਫੇਰੀਆਂ ਕੱਢਣ ਨੂੰ ਲੈ ਕੇ ਪ੍ਰਬੰਧਕ ਕਮੇਟੀ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਦੀ ਮੀਟਿੰਗ ਪ੍ਰਧਾਨ ਅਸ਼ਵਨੀ ਫੱਜੂਪੁਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪ੍ਰਭਾਤ ਫੇਰੀਆਂ ਅਤੇ ਸ਼ਾਮ ਫੇਰੀਆਂ ਕੱਢਣਾ, ਨਗਰ ਕੀਰਤਨ ਸਜਾਉਣਾ ਤੇ ਪ੍ਰਕਾਸ਼ ਦਿਹਾੜ੍ਹਾ ਮਨਾਉਣ ਆਦਿ ਸਬੰਧੀ ਫੈਸਲੇ ਲਏ ਗਏ | ਇਸ ਸਬੰਧ ਵਿਚ ਪ੍ਰਧਾਨ ਅਸ਼ਵਨੀ ਫੱਜੂਪੁਰ, ਸੈਕਟਰੀ ਗੁਰਬਚਨ ਸਿੰਘ ਰਿਟਾ. ਜ਼ਿਲ੍ਹੇਦਾਰ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਪਾਲ ਪੰਮਾ ਅਤੇ ਖਜਾਨਚੀ ਪ੍ਰੇਗ ਭਗਤ ਅਹਿਮਦਾਬਾਦ ਨੇ ਦੱਸਿਆ ਕਿ 31 ਮਈ 2025 ਤੋਂ ਪ੍ਰਭਾਤ ਅਤੇ ਸ਼ਾਮ ਫੇਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਇਸ ਤੋਂ ਇਲਾਵਾ ਇਲਾਕੇ ਭਰ ਦੀ ਸੰਗਤ ਦੇ ਸਹਿਯੋਗ ਨਾਲ 10 ਜੂਨ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | 11 ਜੂਨ ਨੂੰ ਸਤਿਗੁਰੂ ਕਬੀਰ ਦਾ ਪ੍ਰਕਾਸ਼ ਦਿਹਾੜ੍ਹਾ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਵਿਖੇ ਮਨਾਇਆ ਜਾਵੇਗਾ | ਮੀਟਿੰਗ ਵਿਚ ਭਗਤ ਦੀਨਾ ਨਾਥ, ਮੁੱਖ ਸੇਵਾਦਾਰ ਕੰਦਨ ਲਾਲ ਭਗਤ, ਪ੍ਰੇਮ ਸਿੰਘ ਬੇਦੀ ਕਾਲੋਨੀ, ਨੰਬਰਦਾਰ ਕੀਮਤੀ ਲਾਲ, ਸਾਂਈ ਦਾਸ ਭਗਤ, ਹਰੀ ਰਾਮ ਭਗਤ, ਸੁਭਾਸ਼ ਚੰਦਰ ਸੀ.ਐਚ.ਟੀ., ਮਾਸਟਰ ਜਨਕ ਰਾਜ, ਰਾਜ ਕੁਮਾਰ ਏ.ਐਸ.ਆਈ., ਪ੍ਰੇਮ ਪਾਲ ਨੰਬਰਦਾਰ ਲੇਹਲ, ਤਲਵਿੰਦਰ ਪਾਲ, ਹਰਮੀਤ ਭਗਤ, ਬਲਵਿੰਦਰ ਬਿੰਦਾ, ਸੋਮ ਨਾਥ, ਜਤਿੰਦਰ ਭਗਤ ਦੀਨਪੁਰ, ਐਡਵੋਕੇਟ ਲਲਿਤ ਪ੍ਰਸ਼ਾਦ, ਤਰਲੋਕ ਲਾਲ ਏ.ਡੀ.ਓ., ਹਰਵਿੰਦਰਪਾਲ ਭਿੰਦਾ, ਇੰਸਪੈਕਟਰ ਚੂਨੀ ਲਾਲ ਭਗਤ, ਰਮੇਸ਼ ਕੁਮਾਰ, ਦਰਸ਼ਨ ਭਗਤ ਲੇਹਲ, ਦੇਸ਼ ਰਾਜ ਜਫ਼ਰਵਾਲ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੀ. ਜੀ. ਬੀ. ਰਾਇਲ ਇੰਟਰਨੈਸ਼ਨਲ ਸਕੂਲ 'ਚ ਚੁਣੀ ਨਵੀਂ ਵਿਦਿਆਰਥੀ ਕੌਂਸਲ <br/> ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਸ਼ਟਰਪਤੀ ਦੇ ਨਾਂਅ 'ਤੇ ਚਿਤਾਵਨੀ ਪੱਤਰ ਦਿੱਤਾ <br/>
Ad Position 24