26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਜੀ. ਜੀ. ਬੀ. ਰਾਇਲ ਇੰਟਰਨੈਸ਼ਨਲ ਸਕੂਲ 'ਚ ਚੁਣੀ ਨਵੀਂ ਵਿਦਿਆਰਥੀ ਕੌਂਸਲ <br/>

Ad Position 21
No active advertisement
ਅਜੀਤ ਡੈਸਕ 02-06-2025
ਕੋਟਲੀ ਸੂਰਤ ਮੱਲ੍ਹੀ, 1 ਜੂਨ (ਕੁਲਦੀਪ ਸਿੰਘ ਨਾਗਰਾ)-ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਵਿੱਚ ਪਿ੍ੰਸੀਪਲ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਨਵੇਂ ਚੁਣੇ ਗਏ ਵਿਦਿਆਰਥੀ ਪ੍ਰੀਸ਼ਦ ਦੇ ਪ੍ਰਤੀਨਿਧੀਆਂ ਨੂੰ ਡਿਊਟੀਆਂ ਤੇ ਜ਼ਿੰਮੇਵਾਰੀਆਂ ਸੌਂਪਣ ਲਈ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਪਿ੍ੰਸੀਪਲ ਸ਼ਰਨਜੀਤ ਕੌਰ ਦੇ ਨਾਲ-ਨਾਲ ਹਾਊਸ ਕੋਆਰਡੀਨੇਟਰ, ਅਕਾਦਮਿਕ ਕੋਆਰਡੀਨੇਟਰ, ਹਾਊਸ ਇੰਚਾਰਜ ਅਤੇ ਵਿਦਿਆਰਥੀ ਹਾਜ਼ਰ ਸਨ | ਪਿ੍ੰਸੀਪਲ ਸ਼ਰਨਜੀਤ ਕੌਰ ਦੁਆਰਾ ਪ੍ਰਤੀਨਿਧੀਆਂ ਨੂੰ ਬੈਜ, ਸੈਸ਼ ਨਾਲ ਸਨਮਾਨਿਤ ਕੀਤਾ ਗਿਆ ਅਤੇ ਕੌਂਸਲ ਬਾਡੀ ਦੇ ਝੰਡੇ ਸੌਂਪੇ ਗਏ | ਸਕੂਲ ਦੇ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਹਾਊਸ ਕੌਂਸਲ ਵਿਚ ਕੋਮਲਪ੍ਰੀਤ ਕੌਰ ਨੂੰ ਮੁੱਖ ਲੜਕੀ, ਵਰਿਆਮ ਸਿੰਘ ਮੁੱਖ ਲੜਕਾ, ਉਪ ਮੁੱਖ ਲੜਕਾ ਗੁਰਬਾਜ ਸਿੰਘ, ਉਪ ਮੁੱਖ ਲੜਕੀ ਸਹਿਜਪ੍ਰੀਤ ਕੌਰ, ਖੇਡ ਇੰਚਾਰਜ ਮਾਨਵ, ਗੁਰਲੀਨ ਕੌਰ, ਡਿਸਪਲਿਨ ਇੰਚਾਰਜ ਮਨਪ੍ਰੀਤ ਕੌਰ, ਜਗਜੀਤ ਸਿੰਘ, ਗਰੀਏਵਿਆਸ ਕਮੇਟੀ ਇੰਚਾਰਜ ਪਾਰਸ, ਗੁਰਨੂਰ ਕੌਰ ਨੂੰ ਚੁਣਿਆ ਗਿਆ | ਇਸ ਪ੍ਰੋਗਰਾਮ ਦੀ ਰਹਿਨੁਮਾਈ ਹਾਊਸ ਕੋਆਰਡੀਨੇਟਰ ਪਰਜਿੰਦਰ ਕੌਰ ਨੇ ਕੀਤੀ | ਪਿ੍ੰਸੀਪਲ ਸ਼ਰਨਜੀਤ ਕੌਰ ਦੁਆਰਾ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਗਿਆ ਜਿਸ ਵਿਚ ਬੱਚਿਆਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਚੁਣੀ ਹੋਈ ਹਾਊਸ ਕੌਂਸਲ ਨੇ ਪਿ੍ੰਸੀਪਲ ਸ਼ਰਨਜੀਤ ਕੌਰ ਦਾ ਧੰਨਵਾਦ ਕੀਤਾ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦੀ ਸਹੁੰ ਖਾਧੀ |

Ad Position 22
No active advertisement
ਪਿਛਲੀ ਖ਼ਬਰ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਜ਼ੋਨਲ ਪੱਧਰੀ ਮਾਰਸੀਅਲ ਆਰਟ ਮੁਕਾਬਲਿਆਂ 'ਚ ਤਮਗੇ ਜਿੱਤੇ <br/> ਅਗਲੀ ਖ਼ਬਰ ਸਤਿਗੁਰੂ ਕਬੀਰ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸੰਬੰਧੀ ਮੀਟਿੰਗ <br/>
Ad Position 24