25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪਠਾਨਕੋਟ ਵਿਖੇ ਸਮਾਜ ਸੇਵਕ ਸ੍ਰੀਜਲ ਗੁਪਤਾ ਵਲੋਂ ਲਗਾਏ ਗਏ ‘ਇੰਸ਼ੋਰੈਂਸ ਦੇ ਲੰਗਰ’ ਨੇ 11 ਹਜ਼ਾਰ ਦਾ ਅੰਕੜਾ ਕੀਤਾ ਪਾਰ

ਪਠਾਨਕੋਟ, 25 ਅਕਤੂਬਰ (ਸੰਧੂ)-ਸਮਾਜ ਸੇਵਾ ਦੇ ਖੇਤਰ ਵਿਚ ਨਿਵੇਕਲੀ ਪਹਿਲ ਕਰਦਿਆਂ ਨੌਜਵਾਨ ਸਮਾਜ ਸੇਵੀ ਸ੍ਰੀਜਲ ਗੁਪਤਾ ਵਲੋਂ ਸ਼ੁਰੂ ਕੀਤੇ ਗਏ ‘ਸੁਰੱਖਿਆ ਕਵਚ’ ਮੁਹਿੰਮ ਤਹਿਤ ਮੁਫ਼ਤ ਦੁਰਘਟਨਾ ਬੀਮਾ ਕਰਵਾਉਣ ਦਾ ਅੰਕੜਾ 11 ਹਜ਼ਾਰ ਤੋਂ ਪਾਰ ਹੋ ਗਿਆ ਹੈ । ਇਸ ਸਬੰਧੀ ਸ੍ਰੀ ਵਿਸ਼ਵਕਰਮਾ ਮੰਦਿਰ ਵਿਖੇ ਸਮਾਗਮ ਕਰਵਾਇਆ ਗਿਆ, ਜਿੱਥੇ ਲਾਭਪਾਤਰੀਆਂ ਨੂੰ ਬੀਮੇ ਦੇ ਦਸਤਾਵੇਜ਼ ਵੰਡੇ ਗਏ ।

Ad Position 21
No active advertisement
ਅਜੀਤ ਡੈਸਕ 26-10-2026
ਪਠਾਨਕੋਟ, 25 ਅਕਤੂਬਰ (ਸੰਧੂ)-ਸਮਾਜ ਸੇਵਾ ਦੇ ਖੇਤਰ ਵਿਚ ਨਿਵੇਕਲੀ ਪਹਿਲ ਕਰਦਿਆਂ ਨੌਜਵਾਨ ਸਮਾਜ ਸੇਵੀ ਸ੍ਰੀਜਲ ਗੁਪਤਾ ਵਲੋਂ ਸ਼ੁਰੂ ਕੀਤੇ ਗਏ ‘ਸੁਰੱਖਿਆ ਕਵਚ’ ਮੁਹਿੰਮ ਤਹਿਤ ਮੁਫ਼ਤ ਦੁਰਘਟਨਾ ਬੀਮਾ ਕਰਵਾਉਣ ਦਾ ਅੰਕੜਾ 11 ਹਜ਼ਾਰ ਤੋਂ ਪਾਰ ਹੋ ਗਿਆ ਹੈ । ਇਸ ਸਬੰਧੀ ਸ੍ਰੀ ਵਿਸ਼ਵਕਰਮਾ ਮੰਦਿਰ ਵਿਖੇ ਸਮਾਗਮ ਕਰਵਾਇਆ ਗਿਆ, ਜਿੱਥੇ ਲਾਭਪਾਤਰੀਆਂ ਨੂੰ ਬੀਮੇ ਦੇ ਦਸਤਾਵੇਜ਼ ਵੰਡੇ ਗਏ । ਸ੍ਰੀਜਲ ਗੁਪਤਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਦਿਹਾੜੀਦਾਰ ਮਜ਼ਦੂਰਾਂ, ਆਟੋ ਚਾਲਕਾਂ, ਰੇਹੜੀ-ਫੜ੍ਹੀ ਵਾਲਿਆਂ ਤੇ ਹੋਰ ਲੋੜਵੰਦ ਕਾਮਿਆਂ ਨੂੰ ਪੰਜ ਸਾਲ ਲਈ ਤਿੰਨ ਲੱਖ ਰੁਪਏ ਦਾ ਮੁਫ਼ਤ ਦੁਰਘਟਨਾ ਬੀਮਾ ਦਿੱਤਾ ਜਾ ਰਿਹਾ ਹੈ । ਇਸ ਦਾ ਖਰਚਾ ਉਹ ਆਪਣੀ ਨੇਕ ਕਮਾਈ ਦੇ ਦਸਵੇਂ ਹਿੱਸੇ ਵਿਚੋਂ ਖ਼ੁਦ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਤਾਂ ਜੋ ਕੋਈ ਵੀ ਲੋੜਵੰਦ ਇਸ ਸੁਰੱਖਿਆ ਤੋਂ ਵਾਂਝਾ ਨਾ ਰਹੇ । ਉਨ੍ਹਾਂ ਐਲਾਨ ਕੀਤਾ ਕਿ ਸ਼ਹਿਰ ਵਿਚ ਭਲਕੇ ਤੋਂ ਡਸਟਬਿਨ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ । ਇਸ ਦੇ ਨਾਲ ਹੀ ਪਹਿਲੀ ਨਵੰਬਰ ਤੋਂ ‘ਮਿਸ਼ਨ ਰੌਸ਼ਨੀ’ ਤਹਿਤ ਪਠਾਨਕੋਟ ਵਿਧਾਨ ਸਭਾ ਹਲਕੇ ਦੇ 200 ਲੋੜਵੰਦ ਲੋਕਾਂ ਦੀਆਂ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ ਜਾਣਗੇ, ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਵਿਚ ਮੁੜ ਰੌਸ਼ਨੀ ਲਿਆਂਦੀ ਜਾ ਸਕੇ । ਸਮਾਗਮ ’ਚ ਮੌਜੂਦ ਸ਼ਹਿਰ ਵਾਸੀਆਂ ਨੇ ਸ੍ਰੀਜਲ ਗੁਪਤਾ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਫ਼ਤ ਬੀਮਾ, ਡਸਟਬਿਨ ਵੰਡਣ ਅਤੇ ਅੱਖਾਂ ਦੇ ਆਪ੍ਰੇਸ਼ਨ ਵਰਗੇ ਕਾਰਜ ਸਮਾਜ ਦੇ ਲੋੜਵੰਦ ਵਰਗਾਂ ਲਈ ਬੇਹੱਦ ਲਾਹੇਵੰਦ ਹਨ ।
Ad Position 22
No active advertisement
ਪਿਛਲੀ ਖ਼ਬਰ ਹਿੰਦੂ ਕੋਆਪ੍ਰੇਟਿਵ ਬੈਂਕ ਨੇ 100 ਸਾਲਾ ਸ਼ਤਾਬਦੀ ਸਮਾਗਮ ਮਨਾਇਆ ਅਗਲੀ ਖ਼ਬਰ ਚਿੱਟਾ ਪੀਂਦੇ 2 ਵਿਅਕਤੀ ਕਾਬੂ
Ad Position 24