ਜੰਗਲਾਤ ਕਾਮਿਆਂ ਦੀਆਂ ਮੰਗਾਂ ਅਣਡਿੱਠੀਆਂ ਕਰਨ ’ਤੇ ਭੜਕੀ ਯੂਨੀਅਨ
4 ਨਵੰਬਰ ਨੂੰ ਪਰਿਵਾਰਾਂ ਸਮੇਤ ਦਿੱਤਾ ਜਾਵੇਗਾ ਧਰਨਾ
ਪਠਾਨਕੋਟ, 25 ਅਕਤੂਬਰ (ਸੁਮਿਤ)-ਜੰਗਲਾਤ ਵਿਭਾਗ ਦੇ ਕਾਮਿਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਾ ਹੋਣ ਕਾਰਨ ਜੰਗਲਾਤ ਵਰਕਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਨੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਸੀ.
ਪਠਾਨਕੋਟ, 25 ਅਕਤੂਬਰ (ਸੁਮਿਤ)-ਜੰਗਲਾਤ ਵਿਭਾਗ ਦੇ ਕਾਮਿਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਾ ਹੋਣ ਕਾਰਨ ਜੰਗਲਾਤ ਵਰਕਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਨੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਸੀ.ਟੀ.ਯੂ. ਪੰਜਾਬ ਦੇ ਦਫ਼ਤਰ, ਡਲਹੌਜ਼ੀ ਰੋਡ ਪਠਾਨਕੋਟ ਵਿਖੇ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 4 ਨਵੰਬਰ 2026 ਨੂੰ ਜ਼ਿਲ੍ਹਾ ਜੰਗਲਾਤ ਦਫ਼ਤਰ ਪਠਾਨਕੋਟ ਵਿਖੇ ਪਰਿਵਾਰਾਂ ਸਮੇਤ ਧਰਨਾ ਦਿੱਤਾ ਜਾਵੇਗਾ । ਇਸ ਵਿਚ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਵੀ ਸਹਿਯੋਗ ਕਰਨਗੀਆਂ । ਯੂਨੀਅਨ ਆਗੂਆਂ ਨੇ ਦੱਸਿਆ ਕਿ ਪਿਛਲੇ ਡੇਢ ਤੋਂ ਦੋ ਸਾਲਾਂ ਦੌਰਾਨ ਕੀਤੇ ਕੰਮ ਦੀਆਂ ਕਥਿਤ ਕੱਟੀਆਂ ਪੇਮੈਂਟਾਂ ਜਾਰੀ ਕਰਨ, ਕੱਢੇ ਗਏ ਵਰਕਰਾਂ ਨੂੰ ਬਹਾਲ ਕਰਨ, ਸੀਨੀਆਰਤਾ ਸੂਚੀ ਵਿਚ ਦਰਜ ਕਾਮਿਆਂ ਨੂੰ ਮਸਟਰੋਲ ਰਾਹੀਂ ਭੁਗਤਾਨ ਕਰਨ ਤੇ ਪੁਰਾਣੇ ਵਰਕਰਾਂ ਨੂੰ ਬਿਨਾਂ ਕਟੌਤੀ 25 ਦਿਨਾਂ ਦੀ ਪੇਮੈਂਟ ਦੇਣ ਸਮੇਤ ਕਈ ਮੰਗਾਂ ਲੰਬਿਤ ਹਨ । ਇਸ ਤੋਂ ਇਲਾਵਾ ਵਰਕਰਾਂ ਦੇ ਪਹਿਚਾਣ ਪੱਤਰ ਜਾਰੀ ਕਰਨ, ਰਿਕਾਰਡ ਮੁਕੰਮਲ ਕਰਨ ਅਤੇ ਹਰ ਮਹੀਨੇ ਮਸਟਰੋਲਾਂ ਦੀ ਸੂਚੀ ਦਫ਼ਤਰ ਵਿਚ ਲਗਾਉਣ ਦੀ ਮੰਗ ਵੀ ਕੀਤੀ ਗਈ । ਆਗੂਆਂ ਅਨੁਸਾਰ ਇਨ੍ਹਾਂ ਮੰਗਾਂ ਸਬੰਧੀ 5 ਅਕਤੂਬਰ ਨੂੰ ਪ੍ਰਧਾਨ ਮੁੱਖ ਵਣਪਾਲ ਪੰਜਾਬ, ਵਣਪਾਲ ਨਾਰਥ ਸਰਕਲ ਹੁਸ਼ਿਆਰਪੁਰ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮੰਗ ਪੱਤਰ ਦਿੱਤੇ ਗਏ ਸਨ , ਪਰ 25 ਅਕਤੂਬਰ ਤੱਕ ਕੋਈ ਸੁਣਵਾਈ ਨਹੀਂ ਹੋਈ । ਯੂਨੀਅਨ ਨੇ ਸਾਲ 2025-26 ਤੇ 2026-27 ਦੌਰਾਨ ਜਾਰੀ ਸਰਕਾਰੀ ਫੰਡਾਂ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ । ਯੂਨੀਅਨ ਦੇ ਮੁੱਖ ਸਲਾਹਕਾਰ ਰਤਨ ਸਿੰਘ ਹੱਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਜੰਗਲਾਤ ਵਿਭਾਗ ਅਤੇ ਵਿਜੀਲੈਂਸ ਬਿਊਰੋ ਪੰਜਾਬ ਨੂੰ ਪਠਾਨਕੋਟ ਰੇਂਜ ਵਿਚ ਕਥਿਤ ਗੈਰ-ਕਾਨੂੰਨੀ ਰੁੱਖਾਂ ਦੀ ਕੱਟਾਈ ਦੀ ਜਾਂਚ ਲਈ ਸ਼ਿਕਾਇਤ ਦਿੱਤੀ ਹੈ । ਮੀਟਿੰਗ ’ਚ ਉਂਕਾਰ ਨਾਥ, ਨਰਿੰਦਰ ਸਿੰਘ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ, ਸੁਮਿਤਰੀ ਦੇਵੀ, ਸੁਸ਼ਮਾ ਦੇਵੀ, ਸੱਤਿਆ ਦੇਵੀ ਅਤੇ ਗਿਆਨ ਚੰਦ ਸਮੇਤ ਹੋਰ ਕਾਮੇ ਹਾਜ਼ਰ ਸਨ । ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ।