28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਟਰਾਂਸਪੋਰਟ ਦਫ਼ਤਰ ਵਿਚੋਂ ਆਰ. ਸੀ. ਅਤੇ ਲਾਇਸੈਂਸ ਨਾ ਮਿਲਣ ਕਰਕੇ ਲੋਕ ਲੰਮੇ ਸਮੇਂ ਤੋਂ ਹੋ ਰਹੇ ਖੱਜਲ ਖੁਆਰ

Ad Position 21
No active advertisement
ਅਜੀਤ ਡੈਸਕ 02-06-2025
ਗੁਰਦਾਸਪੁਰ, 1 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਟਰਾਂਸਪੋਰਟ ਦਫ਼ਤਰ ਵਿਚੋਂ ਲੋਕਾਂ ਨੰੂ ਆਰ. ਸੀ. ਤੇ ਲਾਇਸੈਂਸ ਕਾਫ਼ੀ ਲੰਮੇ ਸਮੇਂ ਤੋਂ ਨਾ ਮਿਲਣ ਕਰਕੇ ਖੱਜਲ ਖੁਆਰੀ ਵਿਚ ਕਾਫ਼ੀ ਵਾਧਾ ਹੋ ਰਿਹਾ ਹੈ, ਇਸ ਪਾਸੇ ਟਰਾਂਸਪੋਰਟ ਅਧਿਕਾਰੀ ਬਿਲਕੁਲ ਧਿਆਨ ਨਹੀਂ ਦੇ ਰਿਹਾ ਜਿਸ ਕਰਕੇ ਜਨਤਾ ਮਹਿਕਮੇ ਤੋਂ ਕਾਫ਼ੀ ਖਫਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਨਮੋਲ ਸਿੰਘ, ਜਨਕ ਰਾਜ, ਤਰਸੇਮ ਸਿੰਘ ਅਤੇ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਗੱਡੀਆਂ ਦੀਆਂ ਆਰਸੀਆਂ ਤੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਦਿੱਤੇ ਨੰੂ ਤਿੰਨ ਮਹੀਨੇ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਨਸੀਬ ਨਹੀਂ ਹੋ ਰਹੇ | ਉਨ੍ਹਾਂ ਦੱਸਿਆ ਕਿ ਜਿਸ ਮੁਲਾਜ਼ਮ ਨਾਲ ਰਾਬਤਾ ਕਾਇਮ ਕਰਦੇ ਹਾਂ ਤਾਂ ਅੱਗੋਂ ਜਵਾਬ ਦਿੰਦੇ ਹਨ ਕਿ ਹੈਡ ਕਵਾਟਰ ਚੰਡੀਗੜ੍ਹ ਤੋਂ ਸਿਸਟਮ ਖਰਾਬ ਹੋਇਆ ਪਿਆ ਹੈ | ਜਦੋਂ ਇਸ ਮਾਮਲੇ ਸਬੰਧੀ ਟਰਾਂਸਪੋਰਟ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਰ ਵਿਅਕਤੀ ਦੀ ਮੁਸ਼ਕਿਲ ਨੰੂ ਜਲਦ ਹੱਲ ਕਰ ਦਿੱਤਾ ਜਾਵੇਗਾ ਅਤੇ ਜਿਹੜੇ ਕੰਮ ਬਕਾਇਆ ਪਏ ਹੋਏ ਹਨ, ਨੰੂ ਪਹਿਲ ਦੇ ਆਧਾਰ 'ਤੇ ਨਿਪਟਾਉਣ ਦੇ ਆਦੇਸ਼ ਮੁਲਾਜ਼ਮਾਂ ਨੰੂ ਜਾਰੀ ਕਰ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਾਂ ਦੇ ਬਕਾਏ ਜਾਰੀ ਨਾ ਕਰਨ ਵਿਰੁੱਧ ਮੰਡਲ ਪੱਧਰ 'ਤੇ ਦਿੱਤੇ ਜਾਣਗੇ ਰੋਸ ਧਰਨੇ-ਸੁਰਿੰਦਰ ਪੱਪੂ ਅਗਲੀ ਖ਼ਬਰ ਕੇ. ਕੇ. ਮਹਾਜਨ ਏ. ਵੀ. ਐੱਮ. ਸਕੂਲ 'ਚ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਲਗਾਈ
Ad Position 24