28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪੈਨਸ਼ਨਰਾਂ ਦੇ ਬਕਾਏ ਜਾਰੀ ਨਾ ਕਰਨ ਵਿਰੁੱਧ ਮੰਡਲ ਪੱਧਰ 'ਤੇ ਦਿੱਤੇ ਜਾਣਗੇ ਰੋਸ ਧਰਨੇ-ਸੁਰਿੰਦਰ ਪੱਪੂ

Ad Position 21
No active advertisement
ਅਜੀਤ ਡੈਸਕ 02-06-2025
ਗੁਰਦਾਸਪੁਰ, 1 ਜੂਨ (ਅਸ਼ੋਕ ਸ਼ਰਮਾ)-ਪਾਵਰਕਾਮ ਟਰਾਂਸਕੋ ਪੈਨਸ਼ਨਰ ਐਸੋਸੀਏਸ਼ਨ ਸਰਕਲ ਗੁਰਦਾਸਪੁਰ ਦੇ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਟੇਟ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਦੇ ਸੱਦੇ 'ਤੇ ਪੈਨਸ਼ਨਰਾਂ ਦੇ ਬਕਾਏ ਜਾਰੀ ਨਾ ਕਰਨ ਵਿਰੁੱਧ ਸਰਕਲ ਗੁਰਦਾਸਪੁਰ ਦੇ ਸਮੂਹ ਮੰਡਲਾਂ ਤੇ 20 ਜੂਨ ਤੋਂ ਪਹਿਲਾਂ-ਪਹਿਲਾਂ ਰੋਸ ਧਰਨੇ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਭਾਵੇਂ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਨੇ ਪੈਨਸ਼ਨਰਾਂ ਦੇ ਅਪ੍ਰੈਲ, ਮਈ ਮਹੀਨੇ ਦੀਆਂ 2 ਕਿਸ਼ਤਾਂ ਲੀਵ ਇੰਨਕੈਸ਼ਮੈਂਟ, ਡੀ.ਏ. ਦਾ ਬਕਾਇਆ ਜਾਰੀ ਕਰਨ ਲਈ ਵੱਖ-ਵੱਖ ਪੱਤਰ ਤਾਂ ਜਾਰੀ ਕਰ ਦਿੱਤਾ ਪਰ ਇਹ ਪੈਨਸ਼ਨਰਾਂ ਦੇ ਬਕਾਏ ਜਾਰੀ ਕਰਨ ਲਈ ਮੈਨੇਜਮੈਂਟ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪੈਨਸ਼ਨਰਾਂ ਦੇ ਬਕਾਏ ਤੁਰੰਤ ਜਾਰੀ ਨਾ ਕੀਤੇ ਗਏ ਤਾਂ ਸਰਕਲ ਵਰਕਿੰਗ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਗੁਰਦਾਸਪੁਰ ਦੀ ਮੀਟਿੰਗ ਬੁਲਾ ਕੇ ਜਲਦ ਹੀ ਸਰਕਲ ਗੁਰਦਾਸਪੁਰ ਦੀਆਂ ਵੱਖ-ਵੱਖ ਮੰਡਲਾਂ ਅੱਗੇ ਧਰਨੇ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਤਾਂ ਜੋ ਪੈਨਸ਼ਨਰਾਂ ਅੰਦਰ ਪਾਇਆ ਜਾ ਰਿਹਾ ਰੋਸ ਦੂਰ ਹੋ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਪ੍ਰਧਾਨ, ਅਨੂਪ ਸਿੰਘ ਮੀਤ ਪ੍ਰਧਾਨ, ਅਰਜਨ ਸਿੰਘ ਛੀਨਾ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਗਿੱਲ ਸਹਾਇਕ ਸਕੱਤਰ, ਰਣਬੀਰ ਸਿੰਘ ਅਡੀਟਰ, ਪ੍ਰੈਸ ਸਕੱਤਰ ਦਰਸ਼ਨ ਸਿੰਘ, ਜਥੇਬੰਦਕ ਸਕੱਤਰ, ਸੰਤੋਖ ਸਿੰਘ, ਵਿੱਤ ਸਕੱਤਰ ਕਮਲ ਕਿਸ਼ੋਰ ਤੇ ਸਰਪ੍ਰਸਤ ਤੀਰਥ ਸਿੰਘ ਵਿਰਦੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੀਨਾਨਗਰ ਪੁਲਿਸ ਨੇ ਪਸ਼ੂਆਂ ਨੂੰ ਲੱਦ ਕੇ ਜੰਮੂ ਕਸ਼ਮੀਰ ਲੈ ਕੇ ਜਾਣ ਦੇ ਸੰਬੰਧ ਵਿਚ ਚਾਰ ਲੋਕਾਂ ਨੂੰ ਕੀਤਾ ਗਿ੍ਫ਼ਤਾਰ... ਅਗਲੀ ਖ਼ਬਰ ਟਰਾਂਸਪੋਰਟ ਦਫ਼ਤਰ ਵਿਚੋਂ ਆਰ. ਸੀ. ਅਤੇ ਲਾਇਸੈਂਸ ਨਾ ਮਿਲਣ ਕਰਕੇ ਲੋਕ ਲੰਮੇ ਸਮੇਂ ਤੋਂ ਹੋ ਰਹੇ ਖੱਜਲ ਖੁਆਰ
Ad Position 24