28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਦੀਨਾਨਗਰ ਪੁਲਿਸ ਨੇ ਪਸ਼ੂਆਂ ਨੂੰ ਲੱਦ ਕੇ ਜੰਮੂ ਕਸ਼ਮੀਰ ਲੈ ਕੇ ਜਾਣ ਦੇ ਸੰਬੰਧ ਵਿਚ ਚਾਰ ਲੋਕਾਂ ਨੂੰ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 02-06-2025
ਦੀਨਾਨਗਰ, 1 ਜੂਨ (ਸੋਢੀ, ਸ਼ਰਮਾ)-ਦੀਨਾਨਗਰ ਪੁਲਿਸ ਵਲੋਂ ਟਰੱਕ ਵਿਚ ਲੱਦ ਕੇ ਜੰਮੂ-ਕਸ਼ਮੀਰ ਲਿਜਾਏ ਜਾ ਰਹੇ ਪਸ਼ੂਆਂ ਨੂੰ ਬਰਾਮਦ ਕਰਕੇ ਇਕ ਮਹਿਲਾ ਸਮੇਤ ਚਾਰ ਲੋਕਾਂ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਵਲੋਂ ਪਿੰਡ ਲੋਹਗੜ੍ਹ ਵਿਖੇ ਸੱਤਾ ਮਸੀਹ ਦੇ ਘਰ ਛਾਪੇਮਾਰੀ ਕੀਤੀ ਗਈ ਜਿੱਥੇ ਇਕ ਟਰੱਕ ਵਿਚ ਗਊਆਂ ਨੂੰ ਲੱਦਿਆ ਜਾ ਰਿਹਾ ਸੀ | ਪੁਲਿਸ ਨੂੰ ਦੇਖ ਕੇ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਸੱਤਾ ਮਸੀਹ ਦੀ ਪਤਨੀ ਤੇ ਉਸ ਦੇ ਲੜਕੇ ਤੇ ਟਰੱਕ ਲੈ ਕੇ ਆਏ ਹੋਏ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ | ਟਰੱਕ 'ਤੇ ਪਾਈ ਹੋਈ ਤਰਪਾਲ ਨੂੰ ਹਟਾਉਣ 'ਤੇ ਟਰੱਕ ਵਿਚੋਂ 9 ਗਊਆਂ ਤੇ 2 ਵੱਛਿਆਂ ਨੂੰ ਬਰਾਮਦ ਕੀਤਾ | ਟਰੱਕ ਵਿਚ ਜਗ੍ਹਾ ਘੱਟ ਹੋਣ ਕਾਰਨ ਗਊਆਂ ਤੇ ਵੱਛਿਆਂ ਨੂੰ ਰੱਸਿਆਂ ਨਾਲ ਬੁਰੀ ਤਰ੍ਹਾਂ ਬੰਨਿ੍ਹਆ ਹੋਇਆ ਸੀ ਤੇ ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਭਾਰੀ ਪ੍ਰੇਸ਼ਾਨੀ ਹੋ ਰਹੀ ਸੀ | ਪੁਲਿਸ ਪਾਰਟੀ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਵਿਰੁੱਧ ਪ੍ਰੀਬੇਸ਼ਨ ਆਫ਼ ਕਰੂਐਲੀਟੀ ਟੂ ਐਨੀਮਲਜ਼ ਦੇ ਸੈਕਸ਼ਨ 3 ਤੇ 11 ਅਤੇ ਪੰਜਾਬ ਪ੍ਰੋਹਿਬਸ਼ਨ ਆਫ਼ ਕਉ ਸਲਾਟਰ ਐਕਟ ਦੇ ਸੈਕਸ਼ਨ 8 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮਾਮਲੇ ਦਾ ਮੁੱਖ ਦੋਸ਼ੀ ਸੱਤਾ ਮਸੀਹ ਅਜੇ ਫ਼ਰਾਰ ਦੱਸਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਵਲੋਂ ਨਸ਼ਿਆਂ ਵਿਰੁੱਧ ਸਵੇਰ ਦੀ ਸੈਰ ਦਾ ਆਯੋਜਨ ਅਗਲੀ ਖ਼ਬਰ ਪੈਨਸ਼ਨਰਾਂ ਦੇ ਬਕਾਏ ਜਾਰੀ ਨਾ ਕਰਨ ਵਿਰੁੱਧ ਮੰਡਲ ਪੱਧਰ 'ਤੇ ਦਿੱਤੇ ਜਾਣਗੇ ਰੋਸ ਧਰਨੇ-ਸੁਰਿੰਦਰ ਪੱਪੂ
Ad Position 24