28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਵਲੋਂ ਨਸ਼ਿਆਂ ਵਿਰੁੱਧ ਸਵੇਰ ਦੀ ਸੈਰ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 02-06-2025

ਬਹਿਰਾਮਪੁਰ, 1 ਜੂਨ (ਪ੍ਰੋ: ਬਲਬੀਰ ਸਿੰਘ ਕੋਲਾ)-ਯੁੱਧ ਨਸ਼ਿਆਂ ਵਿਰੱੁਧ ਮੁਹਿਮ ਤਹਿਤ ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਵਲੋਂ ਨੌਜਵਾਨਾਂ ਨੰੂ ਨਸ਼ਿਆਂ ਤੋਂ ਦੂਰ ਰੱਖਣ ਲਈ ਸਵੇਰ ਦੀ ਸੈਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜਸਪਿੰਦਰ ਸਿੰਘ ਐਸ.ਡੀ.ਐਮ. ਦੀਨਾਨਗਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਐਸ.ਡੀ.ਐਮ. ਜਸਪਿੰਦਰ ਸਿੰਘ ਨੇ ਸਵੇਰ ਦੀ ਸੈਰ ਮੌਕੇ ਸ਼ਾਮਿਲ ਹੋਏ ਨੌਜਵਾਨਾਂ ਅਤੇ ਪਤਵੰਤੇ ਸੱਜਣਾਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਸਾਨੰੂ ਸਾਰਿਆਂ ਨੰੂ ਰਲ ਕੇ ਨੌਜਵਾਨਾਂ ਨੰੂ ਨਸ਼ਿਆਂ ਤੋਂ ਦੂਰ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ | ਜੇਕਰ ਕੋਈ ਤੁਹਾਡੇ ਆਲੇ ਦੁਆਲੇ ਨਸ਼ਾ ਵੇਚਦਾ ਹੈ ਤਾਂ ਉਸ ਦੀ ਇਤਲਾਹ ਪੁਲਿਸ ਨੰੂ ਦੇਣੀ ਚਾਹੀਦੀ ਹੈ | ਇਸ ਮੌਕੇ ਬਲਾਕ ਪ੍ਰਧਾਨ ਪੰਕਜ ਕੁਮਾਰ, ਗ੍ਰਾਮ ਸੁਧਾਰ ਸਭਾ ਦੇ ਪ੍ਰਧਾਨ ਵਿਜੇ ਸਿੰਘ ਸਲਾਰੀਆ ਅਤੇ ਇੰਸਪੈਕਟਰ ਜਤਿੰਦਰਪਾਲ ਥਾਣਾ ਮੁਖੀ ਬਹਿਰਾਮਪੁਰ ਨੇ ਵੀ ਨੌਜਵਾਨਾਂ ਨੰੂ ਸੰਬੋਧਨ ਕੀਤਾ | ਇਸ ਮੌਕੇ ਬਹਿਰਾਮਪੁਰ ਦੇ ਸਰਪੰਚ ਬਚਨ ਲਾਲ, ਪਟਵਾਰੀ ਜੁਗਿੰਦਰ ਪਾਲ, ਕਾਰਗਿੱਲ ਦੇ ਹੀਰੋ ਜੋਗਿੰਦਰ ਪਾਲ, ਸਰਪੰਚ ਨਰਾਇਣ ਸੈਣੀ ਮਰਾੜਾ, ਸਰਪੰਚ ਸੰਨੀ ਨੀਵਾਂ ਧਕਾਲਾ, ਸਰਪੰਚ ਵਰਿੰਦਰ ਕੁਮਾਰ ਰੰਗੜ ਪਿੰਡੀ, ਹੋਰ ਨੌਜਵਾਨ ਅਤੇ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ ਦੁਕਾਨ ਵਿਚੋਂ ਨਕਦੀ ਤੇ ਹੋਰ ਸਾਮਾਨ ਕੀਤਾ ਚੋਰੀ ਅਗਲੀ ਖ਼ਬਰ ਦੀਨਾਨਗਰ ਪੁਲਿਸ ਨੇ ਪਸ਼ੂਆਂ ਨੂੰ ਲੱਦ ਕੇ ਜੰਮੂ ਕਸ਼ਮੀਰ ਲੈ ਕੇ ਜਾਣ ਦੇ ਸੰਬੰਧ ਵਿਚ ਚਾਰ ਲੋਕਾਂ ਨੂੰ ਕੀਤਾ ਗਿ੍ਫ਼ਤਾਰ...
Ad Position 24