28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਚੋਰਾਂ ਨੇ ਦੁਕਾਨ ਵਿਚੋਂ ਨਕਦੀ ਤੇ ਹੋਰ ਸਾਮਾਨ ਕੀਤਾ ਚੋਰੀ

Ad Position 21
No active advertisement
ਅਜੀਤ ਡੈਸਕ 02-06-2025

ਦੀਨਾਨਗਰ, 1 ਜੂਨ (ਸੋਢੀ, ਸ਼ਰਮਾ)-ਦੀਨਾਨਗਰ ਵਿਖੇ ਚੋਰਾਂ ਵਲੋਂ ਇਕ ਕਰਾਕਰੀ ਸਟੋਰ ਵਿਚ ਕੰਧ ਤੋੜ ਕੇ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਦੁਕਾਨਦਾਰ ਅਭਿਨੰਦਨ ਨੇ ਦੱਸਿਆ ਕਿ ਉਸ ਦੀ ਦੁਕਾਨ ਸਥਾਨਿਕ ਵਿਵੇਕਨੰਦ ਸਕੂਲ ਦੇ ਨਜ਼ਦੀਕ ਹੈ ਤੇ ਸਵੇਰੇ ਜਦੋਂ ਉਸ ਨੇ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਦੀ ਕੰਧ ਤੋੜੀ ਹੋਈ ਸੀ | ਜਾਂਚ ਕਰਨ 'ਤੇ ਪਤਾ ਲੱਗਾ ਕਿ ਚੋਰ ਦੁਕਾਨ ਦੇ ਗੱਲੇ ਵਿਚੋਂ ਰੱਖੇ ਲਗਪਗ ਚਾਲੀ ਹਜ਼ਾਰ ਰੁਪਏ ਦੀ ਨਕਦੀ ਤੇ ਦੁਕਾਨ ਵਿਚੋਂ ਕਰਾਕਰੀ ਦਾ ਸਮਾਨ ਜਿਸ ਵਿਚ ਕੈਟਲ ਹੈਂਡ ਬਲੈਡਰ, ਬਿਜਲੀ ਨਾਲ ਚੱਲਣ ਵਾਲੇ ਟੀਫ਼ਨ, ਪਾਣੀ ਦੀਆਂ ਬੋਤਲਾਂ, ਨਾਨ ਸਟਿੱਕ ਤਵੇ ਤੇ ਪਿੱਤਲ ਦੇ ਬਰਤਨ ਆਦਿ ਸ਼ਾਮਿਲ ਸੀ, ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੁਰਾਣਾ ਸ਼ਾਲਾ ਪੁਲਿਸ ਵਲੋਂ 2 ਪਿਸਟਲ, 4 ਮੈਗਜ਼ੀਨ ਅਤੇ ਦੋ ਜ਼ਿੰਦਾ ਰੌਂਦਾਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਵਲੋਂ ਨਸ਼ਿਆਂ ਵਿਰੁੱਧ ਸਵੇਰ ਦੀ ਸੈਰ ਦਾ ਆਯੋਜਨ
Ad Position 24