ਬਟਾਲਾ, 1 ਜੂਨ (ਸਤਿੰਦਰ ਸਿੰਘ)-ਵੁੱਡ ਬਲਾਜ਼ਮ ਸਕੂਲ ਬਟਾਲਾ ਵਲੋਂ ਜਮਾਤ ਚੌਥੀ ਤੋਂ ਸੱਤਵੀਂ ਦੇ ਵਿਦਿਆਰਥੀਆਂ ਲਈ ਇਕ ਦਿਨ ਦੀ ਵਾਟਰ ਪਾਰਕ ਯਾਤਰਾ ਕਰਵਾਈ ਗਈ ਜੋ 'ਵੰਡਰਲੈਂਡ ਅਮਿਊਜਮੈਂਟ ਪਾਰਕ' ਵਿਚ ਕੀਤੀ ਗਈ | ਇਸ ਯਾਤਰਾ ਦਾ ਮਕਸਦ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਬਾਅਦ ਮਨੋਰੰਜਨ ਪ੍ਰਦਾਨ ਕਰਨਾ ਸੀ | ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਦਾ ਲੁਤਫ਼ ਉਠਾਇਆ | ਉਨ੍ਹਾਂ ਆਪਣੇ ਦੋਸਤੀ ਭਰੇ ਪਲਾਂ ਨੂੰ ਤਸਵੀਰਾਂ ਵਿਚ ਕੈਦ ਕੀਤਾ ਅਤੇ ਇਕ-ਦੂਜੇ ਨਾਲ ਯਾਦਗਾਰ ਸਮਾਂ ਬਿਤਾਇਆ | ਸਕੂਲ ਸਟਾਫ ਨੇ ਯਾਤਰਾ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਅਤੇ ਹਰ ਪੱਲ ਉਨ੍ਹਾਂ ਦੀ ਦੇਖਭਾਲ ਕੀਤੀ | ਸਕੂਲ ਦੇ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ ਅਤੇ ਮੁੱਖ ਅਧਿਆਪਕਾ ਸ਼੍ਰੀਮਤੀ ਹਰਮੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਯਾਤਰਾਵਾਂ ਵਿਦਿਆਰਥੀਆਂ ਵਿਚ ਸਹਿ-ਭਾਗੀਦਾਰੀ ਦੀ ਭਾਵਨਾ, ਸਮੂਹਿਕਤਾ ਅਤੇ ਤੰਦਰੁਸਤੀ ਲਈ ਮਹੱਤਵਪੂਰਨ ਹੁੰਦੀਆਂ ਹਨ |