ਘਰੋਟਾ, 1 ਜੂਨ (ਸੰਜੀਵ ਗੁਪਤਾ)-ਸਤਨਾਮ ਸਿੰਘ ਛੀਨਾ ਮੈਥ ਲੈਕਚਰਾਰ ਪਰਮਵੀਰ ਚੱਕਰ ਵਿਜੇਤਾ ਕੈਪਟਨ ਗੁਰਬਚਨ ਸਿੰਘ ਸਲਾਰੀਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਤੋਂ ਸੇਵਾ ਮੁਕਤ ਹੋਣ 'ਤੇ ਵਿਦਾਈ ਸਮਾਗਮ ਦਾ ਆਯੋਜਨ ਹੋਇਆ ਜਿਸ ਦੀ ਅਗਵਾਈ ਸਕੂਲ ਦੇ ਪਿ੍ੰਸੀਪਲ ਬਲਵਿੰਦਰ ਸੈਣੀ ਨੇ ਕੀਤੀ | ਪਿ੍ੰਸੀਪਲ ਸੈਣੀ ਨੇ ਕਿਹਾ ਕਿ ਸਤਨਾਮ ਸਿੰਘ ਛੀਨਾ ਮੈਥ ਲੈਕਚਰਾਰ ਸੱਤ ਮਹੀਨੇ ਦੇ ਥੋੜੇ੍ਹ ਸਮੇਂ ਵਿਚ ਹੀ ਉਹ ਸਟਾਫ਼ ਅਤੇ ਵਿਦਿਆਰਥੀਆਂ ਦੇ ਹਰਮਨ ਪਿਆਰੇ ਬਣ ਗਏ ਸਨ | ਉਹ ਅਧਿਆਪਕ ਕਿਤੇ ਪ੍ਰਤੀ ਸਮਰਪਿਤ ਸਨ ਅਤੇ ਵਿਦਿਆਰਥੀ ਹਿਤਾਂ ਦੇ ਲਈ ਵੀ ਤਨਦੇਹੀ ਨਾਲ ਜੁੱਟੇ ਹੋਏ ਸਨ | ਇਸ ਮੌਕੇ ਗੌਰਮੈਂਟ ਟੀਚਰ ਯੂਨੀਅਨ ਵਿਗਿਆਨਿਕ ਦੇ ਅਹੁਦੇਦਾਰ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਅਮਰਜੀਤ ਕੁਮਾਰ ਪ੍ਰਧਾਨ ਜੀ.ਟੀ.ਯੂ., ਬਲਵੀਰ ਜੱਗੀ, ਸਿਧਾਰਥ ਚੰਦਰ ਸਟੇਟ ਅਵਾਰਡੀ , ਸੁਖਦੇਵ ਸਿੰਘ, ਪ੍ਰੇਮ ਸਿੰਘ, ਨਵਤੇਜ ਸਿੰਘ ਚੀਫ਼, ਮਾਸਟਰ ਤਾਰਾ ਚੰਦ, ਰਜਨੀ ਪ੍ਰਕਾਸ਼ ਸਮੇਤ ਹੋਰ ਅਧਿਆਪਕਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਗੁਰਿੰਦਰ ਕੌਰ, ਸਰਪੰਚ ਰਵਿੰਦਰ ਕੌਰ ਕੁੰਡਾ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਛੀਨਾ, ਹਰਨਾਮ ਸਿੰਘ, ਕੁਲਦੀਪ ਸਿੰਘ, ਸੁਭਾਸ਼ ਸਿੰਘ, ਰਜੀਵ ਕੁਮਾਰ, ਰੋਹਿਤ ਕੁਮਾਰ, ਦੀਪਕ ਕੁਮਾਰ, ਕਮਲਪ੍ਰੀਤ, ਰਵਿੰਦਰ ਸਿੰਘ, ਮੋਹਨਦੀਪ ਸਿੰਘ, ਪੂਨਮ ਜਸਰੋਟੀਆ, ਨਿਸ਼ਾ ਠਾਕੁਰ, ਬੀਨੂ ਗੁਪਤਾ, ਅੰਜੂ ਬਾਲਾ ਸਮੇਤ ਹੋਰ ਵੀ ਹਾਜ਼ਰ ਸਨ |