ਹਰਚੋਵਾਲ, 2 ਜੂਨ (ਰਣਜੋਧ ਸਿੰਘ ਭਾਮ, ਢਿੱਲੋਂ)-ਪੁਲਿਸ ਚੌਕੀ ਹਰਚੋਵਾਲ ਦੇ ਇੰਚਾਰਜ ਏ ਐੱਸ ਆਈ ਸਰਵਣ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਗਸ਼ਤ ਦੌਰਾਨ ਪਿੰਡ ਨਵੀਂ ਕੀੜੀ ਤੋਂ ਭਾਮ ਕੱਚਾ ਰਸਤਾ ਇਕ ਮੋਨਾ ਵਿਅਕਤੀ ਆ ਰਿਹਾ ਸੀ, ਜੋ ਪੁਲਿਸ ਨੂੰ ਵੇਖ ਕੇ ਘਬਰਾ ਕੇ ਪਿੱਛੇ ਮੁੜਨ ਲੱਗਾ ਤਾਂ ਆਪਣੀ ਪਹਿਨੀ ਹੋਈ ਪੈਂਟ ਵਿਚੋਂ ਇਕ ਲਿਫ਼ਾਫ਼ਾ ਸੁੱਟਿਆ, ਜਿਸ ਨੂੰ ਪੁਲਿਸ ਨੇ ਫੜ ਕੇ ਚੈੱਕ ਕੀਤਾ, ਉਸ ਵਿਚੋਂ ਬਿਨਾਂ ਲੇਬਲ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਪੁਲਿਸ ਵਲੋਂ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਪੁਛਗਿੱਛ ਕੀਤੀ ਤਾਂ ਉਸ ਵਲੋਂ ਇਸ ਮਸਲੇ 'ਤੇ ਦੋ ਹੋਰ ਵਿਅਕਤੀਆਂ ਦੇ ਨਾਂਅ ਦੱਸੇ ਗਏ | ਪੁਲਿਸ ਵਲੋਂ ਤਿੰਨਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਏ ਐੱਸ ਆਈ ਤਜਿੰਦਰ ਸਿੰਘ, ਏ ਐੱਸ ਆਈ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਨਸ਼ੀਲੀਆਂ ਗੋਲੀਆਂ ਸਮੇਤ ਪੁਲਿਸ ਨੇ 3 ਵਿਅਕਤੀ ਕੀਤੇ ਕਾਬੂ <br/>
ਅਜੀਤ ਡੈਸਕ
03-06-2025