10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 03-06-2025
ਫ਼ਤਹਿਗੜ੍ਹ ਚੂੜੀਆਂ, 2 ਜੂਨ (ਅੱੈਮ. ਅੱੈਸ. ਫੁੱਲ)-ਸਥਾਨਿਕ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਦੇ ਪਿ੍ੰਸੀਪਲ ਵਰਿੰਦਰ ਕੌਰ ਦੀ ਅਗਵਾਈ ਵਿਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਮਾਰਚ-ਪਾਸਟ ਨਾਲ ਹੋਈ | ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ, ਜਿਨ੍ਹਾਂ ਵਿਚ ਸਕੂਲ ਮੁੱਖ ਲੜਕਾ ਤੇ ਮੁੱਖ ਲੜਕੀ ਸਮੇਤ ਚਾਰ ਹਾਊਸਾਂ ਏਕਤਾ, ਸ਼ਾਂਤੀ, ਸ਼ਕਤੀ ਅਤੇ ਪ੍ਰਗਤੀ ਦੇ ਕਪਤਾਨ ਵੀ ਚੁਣੇ ਗਏ | ਨੌਵੀਂ ਜਮਾਤ ਦੇ ਗੁਰਵੀਰ ਸਿੰਘ ਨੂੰ ਮੱੁਖ ਲੜਕਾ ਤੇ ਗੋਮਸੀ ਭੰਡਾਰੀ ਨੂੰ ਉਪ ਮੁੱਖ ਲੜਕਾ ਚੁਣਿਆ ਗਿਆ | ਇਸੇ ਤਰ੍ਹਾਂ ਨੌਵੀਂ ਜਮਾਤ ਦੀ ਅਰਪਨਪ੍ਰੀਤ ਮੁੱਖ ਲੜਕੀ ਅਤੇ ਅੱਠਵੀਂ ਦੀ ਮਹਿਕਪ੍ਰੀਤ ਕੌਰ ਉਪ ਮੁੱਖ ਲੜਕੀ ਚੁਣੀ ਗਈ | ਇਸ ਤੋਂ ਇਲਾਵਾ ਖੇਡਾਂ ਦਾ ਕਪਤਾਨ ਅਰਸ਼ਦੀਪ ਸਿੰਘ ਤੇ ਗੁਰਪ੍ਰੀਤ ਕੌਰ ਨੂੰ ਚੁਣਿਆ ਗਿਆ | ਇਸ ਸਮੇਂ ਵਿਦਿਆਰਥੀ ਕੌਂਸਲ ਦੇ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਗਈ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ | ਪਿ੍ੰਸੀਪਲ ਵਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕੋਆਰਡੀਨੇਟਰ ਕੁਲਬੀਰ ਕੌਰ, ਸਮੂਹ ਸਟਾਫ ਮੈਡਮ ਸੰਦੀਪ ਕੌਰ, ਖੇਡ ਅਧਿਆਪਕਾ ਸੁਮਨ ਜ਼ੱਕੀ, ਮਨਪ੍ਰੀਤ ਕੌਰ, ਸਰਬਜੀਤ ਕੌਰ, ਸਲੋਨੀ, ਰੀਆ, ਅਰਸ਼ਦੀਪ ਕੌਰ, ਅਮਨਪ੍ਰੀਤ ਕੌਰ, ਨੀਲਮ, ਰਜਿੰਦਰ ਕੌਰ, ਰੂਪਨੀਤ ਕੌਰ ,ਸੋਨੀਆ, ਆਰਤੀ, ਕੋਮਲਪ੍ਰੀਤ ਕੌਰ ,ਅਭਿਸੇਕ, ਮਨਪ੍ਰੀਤ ਸਿੰਘ, ਅਭਿਸ਼ੇਕ, ਸਾਗਰ, ਜ਼ੱਕੀ ਅਤੇ ਜਗਰੂਪ ਸਿੰਘ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਅਤੇ ਉਸ ਦੇ ਪਰਿਵਾਰ 'ਤੇ ਜਾਨਲੇਵਾ ਹਮਲਾ ਅਗਲੀ ਖ਼ਬਰ ਯੋਗ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨਾਂ ਨੇ ਰੋਕਿਆ ਅੰਮਿ੍ਤਸਰ-ਊਨਾ ਹਾਈਵੇਅ ਦਾ ਨਿਰਮਾਣ <br/>
Ad Position 24