24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਝੋਨੇ ਦੀ ਪਨੀਰੀ ਨੂੰ ਬਚਾਉਣ ਲਈ ਕਿਸਾਨਾਂ ਨੇ ਬਾਲਟੀਆਂ ਨਾਲ ਦਿੱਤਾ ਪਾਣੀ-ਵਿਭਾਗਾਂ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

Ad Position 21
No active advertisement
ਪਾਣੀ ਤੋਂ ਬਗੈਰ ਸੁੱਕੀ ਪਨੀਰੀ ਅਤੇ ਜਾਣਕਾਰੀ ਦਿੰਦੇ ਹੋਏ ਕਿਸਾਨ | ਤਸਵੀਰਾਂ: ਵਿਸ਼ਾਲ ਮੁੰਨਾ<br/> 05-06-2025

ਗੁਰਦਾਸਪੁਰ, 4 ਜੂਨ (ਗੁਰਪ੍ਰਤਾਪ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਝੋਨੇ ਦੀ ਬਿਜਾਈ ਦਾ ਸਮਾਂ 5 ਜੂਨ ਤੋਂ ਨਿਰਧਾਰਿਤ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਸਰਕਾਰ ਵਲੋਂ ਬਿਜਲੀ ਵਿਭਾਗ ਤੇ ਨਹਿਰੀ ਵਿਭਾਗ ਨੂੰ ਸਿੰਚਾਈ ਸਬੰਧੀ ਪੁਖ਼ਤਾ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ | ਇਨ੍ਹਾਂ ਵਿਭਾਗਾਂ ਵਲੋਂ ਵੀ ਝੋਨੇ ਦੀ ਲਵਾਈ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ | ਇਨ੍ਹਾਂ ਵਿਭਾਗਾਂ ਦੇ ਖੋਖਲੇ ਦਾਅਵਿਆਂ ਦੀ ਪੋਲ ਉਸ ਵਕਤ ਖੁੱਲ੍ਹਦੀ ਦਿਖਾਈ ਦਿੱਤੀ ਜਦੋਂ ਪਿੰਡ ਹਯਾਤ ਨਗਰ, ਵਰਿਆ, ਕਾਲਾ ਨੰਗਲ, ਹਮਰਾਜਪੁਰ ਅਤੇ ਬਥਵਾਲਾ ਫੀਡਰ ਦੀ ਬਿਜਲੀ ਚਾਰ ਦਿਨ ਬੰਦ ਰਹੀ ਅਤੇ ਕਿਸਾਨਾਂ ਨੂੰ ਆਪਣੀ ਝੋਨੇ ਦੀ ਪਨੀਰੀ ਬਚਾਉਣ ਲਈ ਬਾਲਟੀਆਂ ਨਾਲ ਪਾਣੀ ਦੇਣਾ ਪਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਤਿੰਦਰ ਸਿੰਘ ਵਰਿਆ ਤੇ ਕੁਲਜੀਤ ਸਿੰਘ ਨੇ ਦੱਸਿਆ ਕਿ ਪਿੰਡਾਂ ਵਿਚ ਬਿਜਲੀ ਦੇ ਖੰਬੇ ਅਤੇ ਤਾਰਾਂ ਸਹੀ ਕਰਨ ਬਾਰੇ ਕਈ ਵਾਰ ਬਿਜਲੀ ਵਿਭਾਗ ਨੂੰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਵਿਭਾਗ ਦੇ ਮੁਲਾਜ਼ਮ ਇਸ ਵੱਲ ਕੋਈ ਧਿਆਨ ਨਹੀਂ ਦਿੰਦੇ | ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਦਿਨ ਲਗਾਤਾਰ ਬਿਜਲੀ ਬੰਦ ਰਹੀ | ਜਿਸ ਕਾਰਨ ਝੋਨੇ ਦੀ ਪਨੀਰੀ ਸੁੱਕਣ ਦੀ ਕਗਾਰ 'ਤੇ ਆ ਗਈ ਸੀ | ਕੁਝ ਕਿਸਾਨਾਂ ਵਲੋਂ ਤਾਂ ਜਨਰੇਟਰ ਚਲਾ ਕੇ ਕੰਮ ਸਾਰ ਲਿਆ ਗਿਆ ਪਰ ਜ਼ਿਆਦਾਤਰ ਕਿਸਾਨ ਝੋਨੇ ਦੀ ਪਨੀਰੀ ਨੂੰ ਬਚਾਉਣ ਲਈ ਬਾਲਟੀਆਂ ਨਾਲ ਪਾਣੀ ਲਗਾਉਂਦੇ ਦਿਖਾਈ ਦਿੱਤੇ | ਕਿਸਾਨਾਂ ਨੇ ਦੱਸਿਆ ਕਿ ਗੱਲ ਨਹਿਰੀ ਵਿਭਾਗ ਦੀ ਕਰੀਏ ਤਾਂ ਨਹਿਰੀ ਵਿਭਾਗ ਵਲੋਂ ਹੁਣ ਤੱਕ ਸਰਕਾਰੀ ਖਾਲ਼ਾਂ ਦੀ ਸਫ਼ਾਈ ਨਹੀਂ ਕਰਵਾਈ ਗਈ ਹੈ ਅਤੇ ਨਾ ਹੀ ਇਨ੍ਹਾਂ ਵਿਚ ਪਾਣੀ ਛੱਡਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਰਾਮਨਗਰ ਤੋਂ ਆ ਰਿਹਾ ਨਹਿਰੀ ਪਾਣੀ ਦਾ ਖਾਲ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕਾ ਹੈ | ਜਿਸ ਦੀ ਪਿਛਲੇ ਲੰਮੇ ਸਮੇਂ ਤੋਂ ਸਫ਼ਾਈ ਨਹੀਂ ਹੋਈ ਹੈ | ਉਨ੍ਹਾਂ ਕਿਹਾ ਕਿ ਇਸ ਖਾਲ ਵਿਚ ਨਾ ਪਿਛਲੇ ਸਾਲ ਪਾਣੀ ਆਇਆ ਸੀ ਅਤੇ ਨਾ ਹੀ ਇਸ ਵਾਰ ਆਉਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਝੋਨੇ ਦੀ ਲਵਾਈ ਨੂੰ ਲੈ ਕੇ ਅਗੇਤੇ ਪ੍ਰਬੰਧ ਕੀਤੇ ਜਾਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਿੰਡਾਂ ਵਿਚ ਆ ਕੇ ਦੇਖਿਆ ਜਾਵੇ ਤਾਂ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ : ਪਨੂੰ <br/> ਅਗਲੀ ਖ਼ਬਰ ਸ਼ਾਹਪੁਰ-ਅਮਰਗੜ੍ਹ ਦੇ ਨੌਜਵਾਨ ਦੀ ਡੁਬਈ 'ਚ ਮੌਤ-ਸਸਕਾਰ ਅੱਜ <br/>
Ad Position 24