24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਗੁੱਡਵਿਲ ਸਕੂਲ 'ਚ ਸਮਰ ਖੇਡ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 05-06-2025
ਬਟਾਲਾ, 4 ਜੂਨ (ਸਤਿੰਦਰ ਸਿੰਘ)-ਗੁਡੱਵਿਲ ਇੰਟਰਨੈਸ਼ਨਲ ਸਕੂਲ, ਢਡਿਆਲਾ ਨੱਤ ਵਿਖੇ ਵੱਖ-ਵੱਖ ਖੇਡਾਂ ਲਈ ਚੁਣੇ ਗਏ ਵਿਦਿਆਰਥੀਆਂ ਦਾ 10 ਦਿਨਾਂ ਕੋਚਿੰਗ ਕੈਂਪ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਗੁਰਦਿਆਲ ਸਿੰਘ ਨੇ ਕੀਤਾ | ਇਸ ਕੈਂਪ ਵਿਚ ਐਥਲੈਟਿਕਸ, ਖੋ-ਖੋ, ਵਾਲੀਬਾਲ, ਹਾਕੀ, ਬੈਡਮਿੰਟਨ ਅਤੇ ਹੈਂਡਬਾਲ ਆਦਿ ਖੇਡਾਂ ਦੀ ਸਿਖਲਾਈ ਖੇਡ ਕੋਚ ਸੰਦੀਪ ਸਿੰਘ ਵਲੋਂ ਦਿੱਤੀ ਜਾ ਰਹੀ ਹੈ | ਸਕੂਲ ਵਲੋਂ 2 ਹਫ਼ਤਿਆਂ ਦੀ ਕੋਚਿੰਗ ਸਮਾਂ ਸੂਚੀ ਅਨੁਸਾਰ ਖਿਡਾਰੀਆਂ ਦੀ ਰੋਜ਼ਾਨਾ ਸਿਖਲਾਈ ਦੀ ਕਾਰਵਾਈ ਖੇਡ ਡਾਇਰੀਆਂ ਵਿਚ ਦਰਜ ਕੀਤੀ ਜਾਂਦੀ ਹੈ | ਪਿ੍ੰਸੀਪਲ ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਕੈਂਪ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਕ ਤੰਦਰੁਸਤ ਮਨੁੱਖ ਅੰਦਰ ਹੀ ਸਿਹਤਮੰਦ ਦਿਮਾਗ ਵਿਕਸਿਤ ਹੁੰਦਾ ਹੈ | ਇਸ ਲਈ ਖੇਡਾਂ ਮਨੁੱਖ ਦੇ ਜੀਵਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਖੇਤਰ ਦੇ ਵੱਖ-ਵੱਖ ਪਿੰਡਾਂ ਤੋਂ ਖਿਡਾਰੀ ਖੇਡਾਂ 'ਚ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪ੍ਰਸਿੱਧੀ ਹਾਸਿਲ ਕਰ ਚੁੱਕੇ ਹਨ | ਇਸ ਮੌਕੇ ਸਮੂਹ ਵਿਦਿਆਰਥੀ 'ਤੇ ਅਧਿਆਪਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਫ਼ਤਹਿਗੜ੍ਹ ਚੂੜੀਆਂ ਵਾਰਡ ਨੰ:-1, ਮੰਜਿਆਂਵਾਲੀ ਤੇ ਛਿੱਛਰੇਵਾਲ 'ਚ ਜਨ ਸਭਾਵਾਂ... ਅਗਲੀ ਖ਼ਬਰ ਹਲਕਾ ਇੰਚਾਰਜ ਪੰਨੂ ਦੀ ਅਗਵਾਈ ਹੇਠ ਨਸ਼ਾ ਮੁਕਤੀ ਯਾਤਰਾ ਪਿੰਡ ਕਾਦੀਆਂ ਰਾਜਪੂਤਾਂ, ਦਬੁਰਜੀ, ਗੁਜਰਪੁਰਾ ਵਿਖੇ ਪਹੁੰਚੀ...
Ad Position 24