28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਚੱਲੇ ਨਗਰ ਕੀਰਤਨ ਦਾ ਸੰਪਰਦਾਇ ਮਲਕਪੁਰ ਵਲੋਂ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 30-08-2025
ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ 'ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਏ ਨਗਰ ਕੀਰਤਨ ਦਾ ਬਟਾਲਾ ਖੇਤਰ ਵਿਚ ਪਹੁੰਚਣ 'ਤੇ ਗੁਰਦੁਆਰਾ ਤਪ ਅਸਥਾਨ ਮਲਕਪੁਰ ਦੇ ਮੁੱਖ ਪ੍ਰਬੰਧਕ ਬਾਬਾ ਸੁਖਵਿੰਦਰ ਸਿੰਘ, ਬਾਬਾ ਸਰਵਣ ਸਿੰਘ ਅਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਉਨ੍ਹਾਂ ਵਲੋਂ ਪੰਜਾਂ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਵਲੋਂ ਬਾਬਾ ਸੁਖਵਿੰਦਰ ਸਿੰਘ ਅਤੇ ਬਾਬਾ ਸਰਵਨ ਸਿੰਘ ਦਾ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਤਜਿੰਦਰ ਸਿੰਘ ਬੁੱਟਰ, ਕੈਪਟਨ ਸੁਖਵਿੰਦਰ ਸਿੰਘ, ਸਤਨਾਮ ਸਿੰਘ ਸਾਬਕਾ ਸਰਪੰਚ ਮਲਕਪੁਰ, ਮੁੱਖ ਗ੍ਰੰਥੀ ਭਾਈ ਜਗਦੀਸ਼ ਸਿੰਘ ਮਲਕਪੁਰ, ਸਤਨਾਮ ਸਿੰਘ ਦਿੱਲੀ, ਗੁਰਦੇਵ ਸਿੰਘ, ਜਥੇ. ਜਿਉਣ ਸਿੰਘ, ਤਰਲੋਚਨ ਸਿੰਘ, ਸੁਖਵਿੰਦਰ ਸਿੰਘ ਛੀਨਾ, ਬਲਵਿੰਦਰ ਸਿੰਘ ਭਿੱਟੇਵੱਢ, ਬਲਦੇਵ ਸਿੰਘ ਮੈਂਬਰ, ਸਮਰਜੀਤ ਸਿੰਘ ਮਾਨ, ਸਲਵਿੰਦਰ ਸਿੰਘ ਰੰਧਾਵਾ, ਰਣਬੀਰ ਸਿੰਘ ਸਤਕੋਹਾ, ਬਲਵਿੰਦਰ ਸਿੰਘ ਵਲਟੋਹਾ, ਕੁਲਦੀਪ ਸਿੰਘ ਥਾਣੇਦਾਰ, ਗੁਰਦੇਵ ਸਿੰਘ, ਬਾਪੂ ਸਲਵਿੰਦਰ ਸਿੰਘ, ਸਰੂਪ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਥਾਣੇਦਾਰ, ਸੂਬੇਦਾਰ ਸੁਖਵਿੰਦਰ ਸਿੰਘ ਮਲਕਪੁਰ, ਗੁਰਵਿੰਦਰ ਸਿੰਘ ਤਲਵੰਡੀ, ਸਰਦਾਰ ਰਸ਼ਪਾਲ ਸਿੰਘ, ਮੱਸਾ ਸਿੰਘ ਨੰਬਰਦਾਰ, ਸੁੱਚਾ ਸਿੰਘ ਧਾਰੀਵਾਲ, ਬਲਜਿੰਦਰ ਸਿੰਘ ਕੋਹਾੜ, ਬਲਵਿੰਦਰ ਸਿੰਘ ਛੱਕਰੀ, ਬਚਿੱਤਰ ਸਿੰਘ ਛੀਨਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਬਿਨ੍ਹਾਂ ਕਿਸੇ ਦੇਰੀ ਤੋਂ ਹੜ੍ਹ ਪੀੜਤ, ਬਿਪਤਾ ਮਾਰੇ ਲੋਕਾਂ ਦੀ ਸਾਰ ਲਵੇ-ਬੀਬੀ ਹਰਚੰਦ ਕੌਰ ਘਨੌਰੀ <br/... ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਮੀਂਹ ਨਾਲ ਡਿੱਗੇ ਗ਼ਰੀਬ ਲੋਕਾਂ ਦੇ ਮਕਾਨਾਂ ਲਈ ਦਿੱਤੀ ਜਾਵੇਗੀ ਆਰਥਿਕ ਸਹਾਇਤਾ-ਕੈਪਟਨ ਸਿੱ...
Ad Position 24