28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ 'ਤੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪ੍ਰੋਫ਼ੈਸਰਾਂ ਵਲੋਂ ਰੋਸ ਧਰਨਾ

Ad Position 21
No active advertisement
ਅਜੀਤ ਡੈਸਕ 30-08-2025
ਕਾਦੀਆਂ, 29 ਅਗਸਤ (ਕੁਲਵਿੰਦਰ ਸਿੰਘ)-ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ 'ਤੇ ਅੱਜ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪ੍ਰੋਫ਼ੈਸਰਾਂ ਵਲੋਂ ਆਪਣਾ ਕੰਮ ਕਾਜ ਠੱਪ ਕਰਕੇ 2 ਪੀਰੀਅਡ ਦੀ ਹੜਤਾਲ ਰੱਖੀ ਅਤੇ ਕਾਲਜ ਗੇਟ 'ਤੇ ਰੋਸ ਧਰਨਾ ਦਿੱਤਾ | ਇਹ ਰੈਸ ਧਰਨਾ ਯੂਨੀਅਨ ਦੇ ਸਥਾਨਕ ਯੂਨਿਟ ਦੇ ਪ੍ਰਧਾਨ ਡਾ. ਗੁਰਦੀਪ ਸਿੰਘ ਅਤੇ ਸਕੱਤਰ ਪ੍ਰੋਫ਼ੈਸਰ ਕੌਸ਼ਲ ਕੁਮਾਰ, ਵਿੱਤ ਸਕੱਤਰ ਪ੍ਰੋ. ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਦਿੱਤਾ ਗਿਆ | ਇਸ ਮੌਕੇ ਯੂਨਿਟ ਪ੍ਰਧਾਨ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਏਡਿਡ ਕਾਲਜਾਂ ਨੂੰ ਸਰਕਾਰ ਵਲੋਂ ਦਿੱਤੀ ਜਾਂਦੀ ਵਿੱਤੀ ਗ੍ਰਾਂਟ ਵਿਚ ਦੇਰੀ, ਵਿੱਤੀ ਗ੍ਰਾਂਟ 75 ਤੋਂ 95 ਫ਼ੀਸਦੀ ਕੀਤੀ ਜਾਵੇ, ਕਾਲਜਾਂ ਵਿਚ ਗ੍ਰਾਂਟ-ਇਨ-ਏਡ ਖ਼ਾਲੀ ਅਸਾਮੀਆਂ ਤੇ ਨਵੀਂ ਭਰਤੀ ਨਾ ਕਰਨ, ਕੇਂਦਰ ਦੇ ਮੁਲਾਜ਼ਮਾਂ ਅਨੁਸਾਰ ਡੀ.ਏ. ਜਾਰੀ ਕਰਨਾ, ਪਿ੍ੰਸੀਪਲਾਂ ਦੀ ਨਵੀਂ ਭਰਤੀ ਸਮੇਂ 60 ਸਾਲ ਦੀ ਉਮਰ ਨੂੰ ਲਾਗੂ ਕਰਨਾ ਸਮੇਤ ਬਾਕੀ ਮੰਗਾਂ ਪੰਜਾਬ ਸਰਕਾਰ ਵਲੋਂ ਜਲਦੀ ਮੰਨੀਆਂ ਜਾਣ | ਇਸ ਮੌਕੇ ਯੂਨਿਟ ਦੇ ਪ੍ਰਧਾਨ ਡਾ. ਗੁਰਦੀਪ ਸਿੰੰਘ, ਸਕੱਤਰ ਪ੍ਰੋਫ਼ੈਸਰ ਕੌਸ਼ਲ ਕੁਮਾਰ, ਵਿੱਤ ਸਕੱਤਰ ਪ੍ਰੋਫ਼ੈਸਰ ਰਾਕੇਸ਼ ਕੁਮਾਰ, ਪ੍ਰੋ. ਕੁਲਵਿੰਦਰ ਸਿੰਘ, ਡਾ. ਸਿਮਰਪਾਲ ਸਿੰਘ, ਪ੍ਰੋ. ਹਰਜਿੰਦਰ ਸਿੰਘ ਸਮੇਤ ਪ੍ਰੋਫ਼ੈਸਰ ਧਰਨੇ ਵਿਚ ਵਿਚ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਦੇ 500 ਮੀਟਰ ਦੇ ਘੇਰੇ ਨੂੰ 'ਨੋ ਡਰੋਨ ਜ਼ੋਨ' ਐਲਾਨਿਆ ਅਗਲੀ ਖ਼ਬਰ ਸੂਬਾ ਸਰਕਾਰ ਬਿਨ੍ਹਾਂ ਕਿਸੇ ਦੇਰੀ ਤੋਂ ਹੜ੍ਹ ਪੀੜਤ, ਬਿਪਤਾ ਮਾਰੇ ਲੋਕਾਂ ਦੀ ਸਾਰ ਲਵੇ-ਬੀਬੀ ਹਰਚੰਦ ਕੌਰ ਘਨੌਰੀ <br/...
Ad Position 24