28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਫਾਦਰ ਜੋਸ ਪਡਿਆਟੀ ਵਲੋਂ ਤੂਫ਼ਾਨੀ ਦੌਰਾ ਕਰਕੇ ਰਾਹਤ ਸਮੱਗਰੀ ਅਤੇ ਦਵਾਈਆਂ ਭੇਟ

Ad Position 21
No active advertisement
ਅਜੀਤ ਡੈਸਕ 30-08-2025
ਧਾਰੀਵਾਲ, 29 ਅਗਸਤ (ਜੇਮਸ ਨਾਹਰ)-ਭਾਰੀ ਪੈ ਰਹੀਆਂ ਬਰਸਾਤਾਂ ਕਾਰਨ ਹੜ੍ਹਾਂ ਦੀ ਮਾਰ ਹੇਠ ਆਏ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪੈਰਿਸ ਪਰੀਸਟ ਅਤੇ ਡੀਨ ਰੈਵ: ਫਾਦਰ ਜੋਸ ਪਡਿਆਟੀ, ਲਿਟਰ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਦੇ ਪਿ੍ੰਸੀਪਲ ਸਿਸਟਰ ਦਿਵਿਆ, ਲੇਟੀ ਕਮਿਸ਼ਨ ਦੇ ਮੈਂਬਰ ਰਕੇਸ਼ ਵਿਲੀਅਮ ਅਤੇ ਹੋਰ ਚਰਚ ਦੇ ਮੈਂਬਰਾਂ ਵਲੋਂ ਵੱਖ-ਵੱਖ ਪਿੰਡਾਂ ਵਿਚ ਤੂਫ਼ਾਨੀ ਦੌਰਾ ਕਰਕੇ ਪੀੜਤ ਲੋਕਾਂ ਨੂੰ ਖਾਣ-ਪੀਣ ਦੀ ਜਰੂਰੀ ਸਮੱਗਰੀ ਭੇਟ ਕੀਤੀ ਗਈ ਅਤੇ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਦਵਾਈਆਂ ਦਿੱਤੀਆਂ ਗਈਆਂ | ਫਾਦਰ ਜੋਸ ਪਡਿਆਟੀ ਨੇ ਕਿਹਾ ਕਿ ਅਸਲ ਵਿਚ ਇਹੀ ਮਾਨਵਤਾ ਦੀ ਸੇਵਾ ਹੈ ਕਿ ਜੋ ਪੀੜਤ ਭੈਣ-ਭਰਾ ਹਨ ਉਨ੍ਹਾਂ ਦੀ ਸਮੇਂ ਸਿਰ ਮਦਦ ਕੀਤੀ ਜਾਏ | ਫਾਦਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਡੇਰਾ ਬਾਬਾ ਨਾਨਕ ਅਧੀਨ ਪ੍ਰਭਾਵਿਤ ਪਿੰਡ ਕਲਾਨੌਰ ਅਧੀਨ ਪ੍ਰਭਾਵਤ ਪਿੰਡ ਦੋਰਾਂਗਲਾ ਆਦਿ ਹੋਰ ਵੱਖ-ਵੱਖ ਪਿੰਡਾਂ ਵਿਚ ਪਹੁੰਚ ਕੇ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਭੇਟ ਕੀਤੀ ਗਈ | ਲਗਾਏ ਵੱਖ-ਵੱਖ ਪਿੰਡਾਂ ਵਿੱਚੋਂ ਮੁਫਤ ਮੈਡੀਕਲ ਕੈਂਪ ਦੌਰਾਨ ਡਾਕਟਰ ਐੱਸ. ਯੂਸਫ ਸ਼ਿਫਾ ਆਯੁਰਵੈਦਾ ਵਲੋਂ ਅਹਿਮ ਭੂਮਿਕਾ ਨਿਭਾਈ ਗਈ | ਇਸ ਮੌਕੇ ਫਾਦਰ ਸੁਰੇਸ਼ ਸਿੱਧਵਾਂ ਜਮੀਤਾ, ਸੈਮ ਸੰਧੂ, ਲਿਟਲ ਫਲਾਵਰ ਕਾਰਵੈਂਟ ਸਕੂਲ ਧਾਰੀਵਾਲ ਦੇ ਪਿ੍ੰਸੀਪਲ ਸਿਸਟਰ ਦਿਵਿਆ, ਸਿਸਟਰ ਐਨਸ ਮਰੀਆ, ਮਦਰ ਟੀਨਾ, ਬਾਬੂ ਕਰਮਾ, ਟਰੱਸਟੀ ਪੀਟਰ ਮੱਟੂ, ਆਕਾਸ਼ ਸਿੱਧੂ, ਰਜਤ ਸਾਈਮਨ ਸੰਧੂ, ਯੂਥ ਪ੍ਰਧਾਨ ਰਿਤਿਕ, ਸਟੀਫ਼ਨ ਤਿਲਕਾ, ਰਾਮ ਸਿੰਘ ਆਦਿ ਹੋਰ ਚਰਚ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਦੇ ਪਾਣੀ ਦੀ ਵਧੀ ਤਾਦਾਦ ਨੂੰ ਲੈ ਕੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਹੜ੍ਹ ਪੀੜਤ ਲੋਕਾਂ 'ਚ ਮਾਯੂਸੀ ਦੀ... ਅਗਲੀ ਖ਼ਬਰ 1988 ਤੋਂ ਵੀ ਵੱਡਾ ਹੜ੍ਹ ਆਉਣ ਕਰਕੇ ਸਰਹੱਦੀ ਇਲਾਕੇ 'ਚ ਹਾਹਾਕਾਰ
Ad Position 24